ਹੈਦਰਾਬਾਦ — ਸਟਾਰ ਭਾਰਤੀ ਸ਼ਟਲਰ ਪੀ. ਵੀ. ਸਿੰਧੂ ਦੀ ਮਾਂ ਪੀ. ਵਿਜਯਾ ਨੇ ਮੰਗਲਵਾਰ ਨੂੰ ਆਪਣੀ ਬੇਟੀ ਦੇ ਚਾਂਦੀ ਤਮਗਾ ਜਿੱਤਣ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਵਿਜਯਾ ਨੇ ਕਿਹਾ, ''ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਇਹ ਚੰਗਾ ਨਤੀਜਾ ਹੈ। ਇਕ ਜਿੱਤ ਹਾਸਲ ਕਰਦਾ ਹੈ ਤੇ ਇਕ ਨੂੰ ਹਾਰ ਮਿਲਦੀ ਹੈ। ਉਸ 'ਤੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਹੈ। ਫਾਈਨਲ ਵਿਚ ਪਹੁੰਚਣਾ ਹੀ ਵੱਡੀ ਉਪਲੱਬਧੀ ਹੈ। ਫਾਈਨਲ ਚੋਟੀ ਦੇ ਖਿਡਾਰੀਆਂ ਵਿਚਾਲੇ ਖੇਡਿਆ ਜਾਂਦਾ ਹੈ। ਉਸ ਨੂੰ ਇਸ ਤਰ੍ਹਾਂ ਦਾ ਦਬਾਅ ਝੱਲਣ ਦੀ ਆਦਤ ਹੈ। ਹਰ ਮੈਚ ਮਹੱਤਵਪੂਰਨ ਹੁੰਦਾ ਹੈ।''
ਪਾਕਿਸਤਾਨ ਹੱਥੋਂ ਹਾਰੀ ਭਾਰਤੀ ਪੁਰਸ਼ ਵਾਲੀਬਾਲ ਟੀਮ
NEXT STORY