ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ 'ਚ ਬੱਦਲ ਫਟਣ ਨਾਲ ਆਏ ਹੜ੍ਹ ਕਾਰਨ ਅਨਾਥ ਹੋਈ 10 ਮਹੀਨਿਆਂ ਦੀ ਨੀਤਿਕਾ ਨੂੰ 'ਰਾਜ ਦੀ ਸੰਤਾਨ' (ਚਾਈਲਡ ਆਫ਼ ਦਿ ਸਟੇਟ) ਐਲਾਨ ਕੀਤਾ ਗਿਆ ਹੈ ਅਤੇ ਸਰਕਾਰ ਨੇ ਉਸ ਦੀ ਸਿੱਖਿਆ ਅਤੇ ਪਾਲਣ-ਪੋਸ਼ਣ ਦੀ ਪੂਰੀ ਜ਼ਿੰਮੇਵਾਰੀ ਚੁੱਕਣ ਦਾ ਸੰਕਲਪ ਲਿਆ ਹੈ। 'ਚਾਈਲਡ ਆਫ਼ ਦਿ ਸਟੇਟ' ਅਜਿਹੇ ਬੱਚਿਆਂ ਨੂੰ ਕਿਹਾ ਜਾਂਦਾ ਹੈ ਕਿ ਜਿਸ ਦੀ ਦੇਖਭਾਲ ਅਤੇ ਕਾਨੂੰਨੀ ਸੁਰੱਖਿਆ ਸਰਕਾਰ ਕੋਲ ਹੁੰਦੀ ਹੈ। ਅਜਿਹਾ ਹਮੇਸ਼ਾ ਉਦੋਂ ਹੁੰਦਾ ਹੈ ਜਦੋਂ ਬੱਚੇ ਦੇ ਮਾਪਿਆਂ ਦੀ ਮੌਤ ਹੋ ਜਾਂਦੀ ਹੈ ਜਾਂ ਉਹ ਉਸ ਦੀ ਦੇਖਭਾਲ ਕਰਨ 'ਚ ਅਸਮਰੱਥ ਹੁੰਦੇ ਹਨ। ਤਲਵਾੜਾ ਪਿੰਡ 'ਚ 30 ਜੂਨ ਅਤੇ ਇਕ ਜੁਲਾਈ ਦੀ ਦਰਮਿਆਨੀ ਰਾਤ ਨੂੰ ਬੱਦਲ ਫਟਣ ਤੋਂ ਬਾਅਦ ਅਚਾਨਕ ਹੜ੍ਹ 'ਚ ਨੀਤਿਕਾ ਦੇ ਪਿਤਾ ਰਮੇਸ਼ (31) ਦੀ ਮੌਤ ਹੋ ਗਈ ਸੀ, ਜਦੋਂ ਕਿ ਮਾਂ ਰਾਧਾ ਦੇਵੀ (24) ਅਤੇ ਦਾਦੀ ਪੂਰਨੂ ਦੇਵੀ (59) ਅਜੇ ਵੀ ਲਾਪਤਾ ਹਨ। ਰਮੇਸ਼ ਘਰ 'ਚ ਦਾਖ਼ਲ ਹੋ ਰਹੇ ਪਾਣੀ ਨੂੰ ਰੋਕਣ ਲਈ ਬਾਹਰ ਨਿਕਲਿਆ ਸੀ, ਜਦੋਂ ਕਿ ਉਸ ਦੀ ਪਤਨੀ ਅਤੇ ਮਾਂ ਮਦਦ ਲਈ ਬਾਹਰ ਨਿਕਲੀਆਂ ਸਨ ਪਰ ਉਹ ਵਾਪਸ ਨਹੀਂ ਪਰਤੇ।
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਨੀਤਿਕਾ ਨੂੰ ਹਿਮਾਚਲ ਪ੍ਰਦੇਸ਼ ਸਰਕਾਰ ਦੀ ਮੁੱਖ ਮੰਤਰੀ ਸੁੱਖ-ਆਸ਼ਰਯ ਯੋਜਨਾ ਦੇ ਅਧੀਨ 'ਰਾਜ ਦੀ ਸੰਤਾਨ' ਐਲਾਨ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਮਾਲ ਮੰਤਰੀ ਜਗਤ ਸਿੰਘ ਨੇਗੀ ਨੇ ਕਿਹਾ,''ਰਾਜ ਸਰਕਾਰ ਇਕ ਲੰਬੀ ਮਿਆਦ ਯੋਜਨਾ ਦੇ ਅਧੀਨ ਛੋਟੀ ਜਿਹੀ ਕੁੜੀ ਦੇ ਪਾਲਣ-ਪੋਸ਼ਣ, ਸਿੱਖਿਆ ਅਤੇ ਭਵਿੱਖ ਦੀ ਪੂਰੀ ਜ਼ਿੰਮੇਵਾਰੀ ਲੈਂਦੀ ਹੈ। ਇਹ ਕੁੜੀ ਭਵਿੱਖ 'ਚ ਡਾਕਟਰ, ਇੰਜੀਨੀਅਰ ਜਾਂ ਅਧਿਕਾਰੀ ਜੋ ਵੀ ਬਣਨਾ ਚਾਹੁੰਦੀ ਹੈ, ਸਰਕਾਰ ਉਸ ਦਾ ਪੂਰਾ ਖਰਚਾ ਚੁਕੇਗੀ।'' ਰਾਜ 'ਚ 2023 'ਚ ਸ਼ੁਰੂ ਕੀਤੀ ਗਈ ਸੁੱਖ-ਆਸ਼ਰਯ ਯੋਜਨਾ ਦੇ ਅਧੀਨ ਅਨਾਥਾਂ (ਰਾਜ ਦੇ ਬੱਚਿਆਂ) ਨੂੰ ਕਈ ਲਾਭ ਪ੍ਰਦਾਨ ਕੀਤੇ ਜਾਂਦੇ ਹਨ, ਜਿਸ 'ਚ 18 ਤੋਂ 27 ਸਾਲ ਦੀ ਉਮਰ ਦੇ ਅਜਿਹੇ ਕੁਆਰੇ ਅਨਾਥਾਂ ਨੂੰ ਭੋਜਨ, ਆਸਰਾ, ਕੱਪੜੇ, ਉੱਚ ਸਿੱਖਿਆ ਅਤੇ ਕੌਸ਼ਲ ਵਿਕਾਸ ਦੇ ਮੌਕੇ ਪ੍ਰਦਾਨ ਕਰਨਾ ਸ਼ਾਮਲ ਹੈ, ਜਿਨ੍ਹਾਂ ਕੋਲ ਰਹਿਣ ਲਈ ਕੋਈ ਜਗ੍ਹਾ ਨਹੀਂ ਹੈ ਅਤੇ ਬੇਰੁਜ਼ਗਾਰ ਹਨ। ਘਟਨਾ ਵਾਲੇ ਦਿਨ ਗੁਆਂਢੀ ਪ੍ਰੇਮ ਸਿੰਘ ਨੂੰ ਨੀਤਿਕਾ ਘਰ 'ਚ ਇਕੱਲੇ ਰੋਂਦੀ ਹੋਈ ਮਿਲੀ ਸੀ। ਉਨ੍ਹਾਂ ਨੇ ਨੀਤਿਕਾ ਦੇ ਰਿਸ਼ਤੇਦਾਰ ਬਲਵੰਤ ਨੂੰ ਇਸ ਬਾਰੇ ਸੂਚਨਾ ਦਿੱਤਾ। ਬਲਵੰਤ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਦੇ ਨਿੱਜੀ ਸੁਰੱਖਿਆ ਅਧਿਕਾਰੀ ਹਨ। ਅਜੇ ਬੱਚੀ ਤਲਵਾੜਾ ਪਿੰਡ ਤੋਂ ਕਰੀਬ 20 ਕਿਲੋਮੀਟਰ ਦੂਰ ਸ਼ਿਕੌਰੀ ਪਿੰਡ 'ਚ ਆਪਣੀ ਭੂਆ ਕਿਰਨਾ ਦੇਵੀ ਨਾਲ ਰਹਿ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਖ਼ਬਰ ; ਪੁਲਸ ਨੇ ਐਨਕਾਊਂਟਰ 'ਚ ਢੇਰ ਕੀਤਾ 24 ਕੇਸਾਂ 'ਚ 'ਵਾਂਟੇਡ' ਬਦਮਾਸ਼
NEXT STORY