ਕੁਆਲਾਲੰਪੁਰ– ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਨੇ ਮਲੇਸ਼ੀਆ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਵਿਚ ਚੀਨ ਦੀ ਚੋਟੀ ਦਰਜਾ ਪ੍ਰਾਪਤ ਹਾਨ ਯੂਈ ਨੂੰ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਦੁਨੀਆ ਦੀ 15ਵੇਂ ਨੰਬਰ ਦੀ ਖਿਡਾਰਨ ਸਿੰਧੂ ਨੇ ਛੇਵਾਂ ਦਰਜਾ ਪ੍ਰਾਪਤ ਵਿਰੋਧਣ ਨੂੰ 55 ਮਿੰਟ ਤਕ ਚੱਲੇ ਕੁਆਰਟਰ ਫਾਈਨਲ ਵਿਚ 21-12, 14-21, 21-12 ਨਾਲ ਹਰਾਇਆ। ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਦਾ ਸਾਹਮਣਾ ਹੁਣ ਇੰਡੋਨੇਸ਼ੀਆ ਦੀ ਪੁਤਰੀ ਕੁਸੁਮਾ ਵਰਦਾਨੀ ਜਾਂ ਥਾਈਲੈਂਡ ਦੀ ਬੁਸਾਨਨ ਓਂਗਾਮਰੂੰਗਫਾਨ ਨਾਲ ਹੋਵੇਗਾ।
ਇਕ ਹੋਰ ਮੁਕਾਬਲੇ ਵਿਚ ਭਾਰਤ ਦੀ ਅਸ਼ਮਿਤਾ ਚਾਲਿਹਾ ਨੂੰ ਕੁਆਰਟਰ ਫਾਈਨਲ ਵਿਚ 6ਵਾਂ ਦਰਜਾ ਪ੍ਰਾਪਤ ਝਾਂਗ ਯੀ ਮੈਨ ਨੇ 21-10, 21-15 ਨਾਲ ਹਰਾਇਆ। ਆਖਰੀ ਵਾਰ ਦੋ ਸਾਲ ਪਹਿਲਾਂ ਸਿੰਗਾਪੁਰ ਓਪਨ ਜਿੱਤਣ ਵਾਲੀ ਸਿੰਧੂ ਨੇ ਹਮਲਾਵਰ ਸ਼ੁਰੂਆਤ ਕੀਤੀ ਤੇ ਪਹਿਲਾ ਸੈੱਟ ਆਸਾਨੀ ਨਾਲ ਜਿੱਤ ਲਿਆ। ਦੂਜੇ ਸੈੱਟ ਵਿਚ ਚੀਨੀ ਖਿਡਾਰਨ ਨੇ ਵਾਪਸੀ ਕੀਤੀ ਪਰ ਤੀਜੇ ਸੈੱਟ ਵਿਚ ਸਿੰਧੂ ਨੇ ਉਸ ਨੂੰ ਕੋਈ ਮੌਕਾ ਨਹੀਂ ਦਿੱਤਾ।
ਟੀ-20 ਵਿਸ਼ਵ ਕੱਪ ਦਾ ਬ੍ਰਾਂਡ ਅੰਬੈਸਡਰ ਬਣਿਆ ਸ਼ਾਹਿਦ ਅਫਰੀਦੀ
NEXT STORY