ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਮੰਗਲਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਨੂੰ ਲੈ ਕੇ IMD ਦੀ 6 ਮਾਰਚ ਤੱਕ ਵੱਡੀ ਭਵਿੱਖਬਾਣੀ! ਚੱਲਣਗੀਆਂ ਹਵਾਵਾਂ, ਜਾਣੋ ਤਾਜ਼ਾ ਅਪਡੇਟ
ਕੋਟਫਤੂਹੀ ਵਿਚ ਬਿਜਲੀ ਬੰਦ ਰਹੇਗੀ
ਕੋਟਫਤੂਹੀ (ਬਹਾਦਰ ਖਾਨ)-ਉੱਪ-ਮੰਡਲ ਅਫ਼ਸਰ (ਪਾਲਦੀ) ਕੋਟਫਤੂਹੀ ਸੁਖਵਿੰਦਰ ਕੁਮਾਰ ਵੱਲੋਂ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਗਿਆ ਕਿ 66 ਕੇ. ਵੀ. ਸਬ-ਸਟੇਸ਼ਨ ਕੋਟਫਤੂਹੀ ਤੋਂ ਚੱਲਦੇ 11 ਕੇ. ਵੀ. ਖੁਸ਼ਹਾਲਪੁਰ ਫੀਡਰ ਦੀ ਜ਼ਰੂਰੀ ਮੁਰੰਮਤ ਕਰਨ ਕਰਕੇ ਪਿੰਡ ਖੁਸ਼ਹਾਲਪੁਰ, ਅੱਛਰਵਾਲ, ਖੈਰੜ, ਭਗਤੂਪੁਰ, ਪਚਨੰਗਲ, ਬੀਕਾਪੁਰ, ਰਾਜਪੁਰ, ਨਗਦੀਪੁਰ, ਈਸਪੁਰ, ਮਖਸੂਸਪੁਰ, ਦਾਤਾ, ਚੇਲਾ, ਚੱਕ ਮੂਸਾ, ਕਾਲੂਪੁਰ, ਪੰਜੌੜ ਅਤੇ ਪੰਡੋਰੀ ਗੰਗਾ ਸਿੰਘ ਆਦਿ ਪਿੰਡਾਂ ਦੀ ਬਿਜਲੀ ਦੀ ਸਪਲਾਈ ਅੱਜ ਸਵੇਰੇ ਦਸ ਵਜੇ ਤੋਂ ਸ਼ਾਮ ਚਾਰ ਵਜੇ ਤੱਕ ਪ੍ਰਭਾਵਿਤ ਰਹੇਗੀ। ਐੱਸ. ਡੀ. ਓ. ਸੁਖਵਿੰਦਰ ਕੁਮਾਰ ਨੇ ਦੱਸਿਆ ਕਿ ਬਿਜਲੀ ਸਪਲਾਈ ਚਾਲੂ ਕਰਨ ਲਈ ਸਮਾਂ ਵੱਧ ਜਾਂ ਘੱਟ ਹੋ ਸਕਦਾ ਹੈ।
ਇਹ ਵੀ ਪੜ੍ਹੋ: ਗੈਂਗਸਟਰਾਂ ਦਾ ਗੜ੍ਹ ਬਣਿਆ ਜਲੰਧਰ! 6 ਮਹੀਨਿਆਂ 'ਚ 15 ਵਾਰ ਚੱਲੀਆਂ ਗੋਲ਼ੀਆਂ, 93 ਗੈਂਗਸਟਰ ਸਰਗਰਮ
ਮਾਨਸਾ ਵਿਚ ਬਿਜਲੀ ਬੰਦ ਰਹੇਗੀ
ਮਾਨਸਾ (ਮਨਜੀਤ ਕੌਰ)-3 ਮਾਰਚ ਦਿਨ ਮੰਗਲਵਾਰ ਨੂੰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਜਾਣਕਾਰੀ ਦਿੰਦਿਆਂ ਸਹਾਇਕ ਕਾਰਜਕਾਰੀ ਇੰਜੀਨੀਅਰ ਅੰਮ੍ਰਿਤਪਾਲ ਗੋਇਲ (ਵੰਡ ਉਪ ਮੰਡਲ ਅਰਬਨ-ਸ਼ਹਿਰੀ, ਮਾਨਸਾ) ਨੇ ਦੱਸਿਆ ਕਿ 11 ਕੇ. ਵੀ. ਕੈਂਚੀਆਂ ਫੀਡਰ ਅਤੇ 11 ਕੇ. ਵੀ. ਬਰਨਾਲਾ ਰੋਡ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਸਾਈਂ ਮੰਦਰ ਤੋਂ ਆਟਾ ਮਾਰਕੀਟ ਤੱਕ, ਐੱਚ. ਐੱਸ. ਰੋਡ, ਛੋਟੀ ਮਾਨਸਾ ਤੋਂ ਲੱਲੂਆਣਾ ਰੋਡ, ਅਰਵਿੰਦ ਨਗਰ ਕਾਲੋਨੀ, ਜੰਨਤ ਇਨਕਲੇਵ ਕਲੋਨੀ, ਰਾਧਾ ਸੁਆਮੀ ਡੇਰੇ ਤੱਕ ਦਾ ਇਲਾਕਾ, ਡਾ. ਰਜਨੀਸ਼ ਸਿੱਧੂ ਦੀ ਬੈਕ ਸਾਈਡ ਅਤੇ ਠੂਠਿਆਂਵਾਲੀ ਰੋਡ ਦੇ ਖੇਤਰਾਂ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਗੁੱਲ ਰਹੇਗੀ।
ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ ਵਿਖੇ ਜੈਕਾਰਿਆਂ ਦੀ ਗੂੰਜ 'ਚ ਕੌਮੀ ਤਿਉਹਾਰ ਹੋਲਾ-ਮਹੱਲਾ ਦਾ ਦੂਜਾ ਪੜਾਅ ਸ਼ੁਰੂ
ਨੂਰਪੁਰਬੇਦੀ ਵਿਖੇ ਬਿਜਲੀ ਸਪਲਾਈ ਬੰਦ ਰਹੇਗੀ
ਨੂਰਪੁਰਬੇਦੀ (ਸੰਜੀਵ ਭੰਡਾਰੀ)-ਵਧੀਕ ਸਹਾਇਕ ਇੰਜੀਨਅਰ ਪੰਜਾਬ ਰਾਜ ਪਾਵਰਕਾਮ ਲਿਮਿਟਡ ਉੱਪ ਦਫ਼ਤਰ ਤਖਤਗੜ੍ਹ ਕੁਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਕੇ. ਵੀ. ਝਾਂਡੀਆਂ ਫੀਡਰ ਦੀ ਜਰੂਰੀ ਮੁਰੰਮਤ ਕੀਤੇ ਜਾਣ ਅਤੇ ਦਰੱਖ਼ਤਾਂ ਦੀ ਕਟਾਈ ਨੂੰ ਲੈ ਕੇ ਹਾਸਲ ਹੋਏ ਪਰਮਿਟ ਤਹਿਤ 3 ਮਾਰਚ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ ਧਮਾਣਾ, ਗਰੇਵਾਲ, ਨੋਧੇਮਾਜਰਾ, ਨੀਲੀ ਰਾਜਗਿਰੀ, ਗੋਲੂਮਾਜਰਾ, ਜਟਵਾਹੜ, ਝਾਂਡੀਆਂ ਕਲਾਂ, ਝਾਂਡੀਆਂ ਖੁਰਦ, ਟਿੱਬਾ ਨੰਗਲ, ਬਾਲੇਵਾਲ ਅਤੇ ਬਾਹਮਣ ਮਾਜਰਾ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਚਲਦੇ ਕੰਮ ਕਾਰਨ ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ। ਜਿਸ ਕਰਕੇ ਖ਼ਪਤਕਾਰ ਆਪਣੀ ਜਰੂਰਤ ਮੁਤਾਬਕ ਬਿਜਲੀ ਦਾ ਬਦਲਵਾਂ ਪ੍ਰਬੰਧ ਕਰਕੇ ਰੱਖਣ।
ਇਹ ਵੀ ਪੜ੍ਹੋ: ਜਲੰਧਰ ਦੇ ਕਰੀਬ 12 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ! ਪਈਆਂ ਭਾਜੜਾਂ, ਪੁਲਸ ਦਾ ਖ਼ੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸੁਖਬੀਰ ਬਾਦਲ ਵੱਲੋਂ ਹੋਲਾ ਮਹੱਲਾ ਦੀ ਵਧਾਈ, ਈਰਾਨ 'ਚ ਫਸੇ ਪੰਜਾਬੀਆਂ ਦੀ ਮਦਦ ਲਈ ਅਪੀਲ
NEXT STORY