ਨਵੀਂ ਦਿੱਲੀ- ਸ਼੍ਰੀਲੰਕਾ ਵਿਰੁੱਧ 26 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਮੈਚ ਲਈ ਦੱਖਣੀ ਅਫਰੀਕਾ ਦੀ ਟੀਮ ਨੇ ਟ੍ਰੇਨਿੰਗ (ਅਭਿਆਸ) ਸ਼ੁਰੂ ਕਰ ਦਿੱਤੀ ਹੈ। ਦੱਖਣੀ ਅਫਰੀਕਾ ਦੇ ਟਵਿੱਟਰ ਅਕਾਊਂਟ ’ਤੇ ਦੱਖਣੀ ਅਫਰੀਕੀ ਕ੍ਰਿਕਟਰਾਂ ਦੇ ਵਾਰਮਅਪ ਕਰਦੇ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਦੌਰਾਨ ਸੀ. ਐੱਸ. ਏ. ਨੇ ਇਕ ਅਧਿਕਾਰਤ ਰਿਲੀਜ਼ ਜਾਰੀ ਕਰਦੇ ਕਿਹਾ ਕਿ ਮੇਜ਼ਬਾਨ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਲੜੀ ਲਈ ਆਪਣੀ ਤਿਆਰੀ ਜਾਰੀ ਕਰ ਰਿਹਾ ਹੈ।
ਦੱਖਣੀ ਅਫਰੀਕਾ ਕ੍ਰਿਕਟ ਬੋਰਡ ਨੇ ਜੋ ਟੀਮ ਦੀ ਸੂਚੀ ਜਾਰੀ ਕੀਤੀ ਹੈ ਉਸ ’ਚ ਬੇਯੂਰਨ ਹੇਂਡਿ੍ਰਕ ਤੇ ਕੀਗਨ ਪੀਟਰਸੇਨ ਦਾ ਨਾਂ ਨਹੀਂ ਹੈ। ਪਿਛਲੇ ਹਫਤੇ ਕ੍ਰਿਕਟ ਦੱਖਣੀ ਅਫਰੀਕਾ ਨੇ ਸ਼੍ਰੀਲੰਕਾ ਵਿਰੁੱਧ ਟੈਸਟ ਸੀਰੀਜ਼ ਤੋਂ ਪਹਿਲਾਂ ਪ੍ਰੋਟੀਜ਼ ਟੀਮ ’ਚ ਤਿੰਨ ਹੋਰ ਖਿਡਾਰੀਆਂ ਨੂੰ ਸ਼ਾਮਲ ਕੀਤਾ ਸੀ। ਦੱਖਣੀ ਅਫਰੀਕਾ ਦੇ ਸਾਬਕਾ ਅੰਡਰ-19 ਕਪਤਾਨ ਰੇਨਾਰਡ ਵੈਨ ਟੋਨਰ, ਲੁਥੋ ਸਿਪਾਮਲਾ ਤੇ ਡ੍ਰਵਾਈਨ ਪ੍ਰੀਟੋਰੀਅਸ ਨੂੰ ਵੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ।
ਟੀਮ ਇਸ ਤਰ੍ਹਾਂ ਹੈ-
ਕਵਿੰਟਨ ਡੀ ਕੌਕ (ਕਪਤਾਨ), ਟੇਮਬਾ ਬਾਵੁਮ, ਅਡੇਨ ਮਾਰਕਰਾਮ, ਫਾਫ ਡੂ ਪਲੇਸਿਸ, ਡੀਨ ਐਲਗਰ, ਕੇਸ਼ਵ ਮਹਾਰਾਜ, ਲੂੰਗੀ ਨਗਿਡੀ, ਰਸਮੀ ਵੈਨ ਡੇਰ ਡੂਸਨ, ਐਰਿਕ ਨਾਰਟਡੇ, ਗਲੇਂਟਨ ਸਟੁਅਰਮੈਨ, ਸਰੇਲ ਇਰਵੇ, ਵਿਆਨ ਮੁਲਡਰ, ਕਾਈਲ ਵੇਰਿਨ, ਮਿਗੇਲ ਪ੍ਰੀਟੋਰੀਅਸ, ਡ੍ਰਵਾਈਨ ਪ੍ਰੀਟੋਰੀਅਸ, ਲੁਥੋ ਸਿਪਾਮਲਾ, ਰੇਨਾਰਡ ਵੈਨ ਟੋਡਰ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਪਾਕਿ ਨੂੰ ਪਹਿਲੇ ਟੈਸਟ ਤੋਂ ਪਹਿਲਾਂ ਲੱਗਿਆ ਝਟਕਾ, ਇਹ ਖਿਡਾਰੀ ਹੋਇਆ ਬਾਹਰ
NEXT STORY