ਸਪੋਰਟਸ ਡੈਸਕ- ਟੀ20 ਵਿਸ਼ਵ ਕੱਪ 2026 ਦੇ ਸੁਪਰ-8 ਦੇ ਮੈਚ 'ਚ ਅੱਜ ਪਾਕਿਸਤਾਨ ਦਾ ਸਾਹਮਣਾ ਸ਼੍ਰੀਲੰਕਾ ਨਾਲ ਪੱਲੇਕੇਲੇ ਵਿਖੇ ਹੋਵੇਗਾ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਾਕਿਸਤਾਨ ਦਾ ਉਦੇਸ਼ ਇਸ ਮੈਚ 'ਚ ਵੱਡੀ ਜਿੱਤ ਦਰਜ ਕਰਨਾ ਹੋਵੇਗਾ ਤਾਂ ਜੋ ਉਹ ਸੈਮੀਫਾਈਨਲ 'ਚ ਜਗ੍ਹਾ ਬਣਾਉਣ ਦੀ ਆਪਣੀ ਉਮੀਦ ਨੂੰ ਜ਼ਿੰਦਾ ਰੱਖੇ ਜਦਕਿ ਸ਼੍ਰੀਲੰਕਾ ਇਸ ਮੈਚ ਰਾਹੀਂ ਸਨਮਾਨਜਨਕ ਵਿਦਾਈ ਲਈ ਕੋਈ ਕਸਰ ਨਹੀਂ ਛੱਡੇਗਾ।
ਟੀਮਾਂ:
ਪਾਕਿਸਤਾਨ (ਪਲੇਇੰਗ ਇਲੈਵਨ) : ਸਾਹਿਬਜ਼ਾਦਾ ਫਰਹਾਨ, ਫਖਰ ਜ਼ਮਾਨ, ਸਲਮਾਨ ਆਗਾ (ਕਪਤਾਨ), ਖਵਾਜਾ ਨਫੇ, ਉਸਮਾਨ ਖਾਨ (ਵਿਕਟਕੀਪਰ), ਸ਼ਾਦਾਬ ਖਾਨ, ਮੁਹੰਮਦ ਨਵਾਜ਼, ਸ਼ਾਹੀਨ ਅਫਰੀਦੀ, ਨਸੀਮ ਸ਼ਾਹ, ਅਬਰਾਰ ਅਹਿਮਦ, ਉਸਮਾਨ ਤਾਰਿਕ
ਸ੍ਰੀਲੰਕਾ (ਪਲੇਇੰਗ ਇਲੈਵਨ): ਪਥੁਮ ਨਿਸਾਂਕਾ, ਕਾਮਿਲ ਮਿਸ਼ਰਾ (ਵਿਕਟਕੀਪਰ), ਚਰਿਥ ਅਸਾਲੰਕਾ, ਪਵਨ ਰਥਨਾਇਕ, ਕਾਮਿੰਡੂ ਮੈਂਡਿਸ, ਦਾਸੁਨ ਸ਼ਨਾਕਾ (ਕਪਤਾਨ), ਜੈਨੀਥ ਲਿਆਨਾਗੇ, ਦੁਨਿਥ ਵੇਲਾਲੇਜ, ਮਹੇਸ਼ ਥੀਕਸ਼ਾਨਾ, ਦੁਸ਼ਮੰਥਾ ਚਮੀਰਾ, ਦਿਲਸ਼ਾਨ ਮਦੁਸ਼ੰਕਾ
ਸ਼ੁਭਮਨ ਗਿੱਲ ਪੁੱਜਾ ਆਪਣੇ ਜੱਦੀ ਪਿੰਡ ਜੈਮਲਵਾਲਾ; ਬੱਚਿਆਂ ਨੂੰ ਵੰਡੀਆਂ ਕਿੱਟਾਂ ਤੇ ਸਿਖਾਏ ਕ੍ਰਿਕਟ ਦੇ ਗੁਰ
NEXT STORY