ਕ੍ਰਾਈਸਟਚਰਚ- ਭਾਰਤ ਤੇ ਦੱਖਣੀ ਅਫਰੀਕਾ ਦਰਮਿਆਨ ਐਤਵਾਰ ਨੂੰ ਮਹਿਲਾ ਵਨ-ਡੇ ਵਿਸ਼ਵ ਕੱਪ ਦੇ ਅਭਿਆਸ ਮੈਚ ਦੇ ਦੌਰਾਨ ਭਾਰਤੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੇ ਸਿਰ 'ਤੇ ਸੱਟ ਲਗ ਗਈ ਜਿਸ ਕਾਰਨ ਉਨ੍ਹਾਂ ਨੂੰ ਮੈਦਾਨ ਛੱਡਣਾ ਪਿਆ।
ਇਹ ਵੀ ਪੜ੍ਹੋ : ਭਾਰਤ ਦੀ ਸਾਦੀਆ ਤਾਰਿਕ ਨੇ ਮਾਸਕੋ ਵੁਸ਼ੂ ਚੈਂਪੀਅਨਸ਼ਿਪ 'ਚ ਜਿੱਤਿਆ ਸੋਨ ਤਮਗ਼ਾ, PM ਮੋਦੀ ਨੇ ਦਿੱਤੀ ਵਧਾਈ
ਰੰਗੀਯੋਰਾ 'ਚ ਮੈਚ ਦੇ ਸ਼ੁਰੂ 'ਚ ਹੀ ਖੱਬੇ ਹੱਥ ਦੀ ਇਸ ਬੱਲੇਬਾਜ਼ ਦੇ ਹੈਲਮੇਟ 'ਤੇ ਤੇਜ਼ੀ ਨਾਲ ਗੇਂਦ ਲੱਗੀ ਜਿਸ ਕਾਰਨ ਉਸ ਨੂੰ 'ਰਿਟਾਇਰਡ ਹਰਟ' ਹੋ ਕੇ ਪਵੇਲੀਅਨ ਪਰਤਨਾ ਪਿਆ। ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਦੀ ਵੈੱਬਸਾਈਟ ਦੀ ਰਿਪੋਰਟ ਦੇ ਮੁਤਾਬਕ ਦੱਖਣੀ ਅਫਰੀਕੀ ਤੇਜ਼ ਗੇਂਦਬਾਜ਼ ਸ਼ਬਨੀਮ ਇਸਮਾਈਲ ਦੇ ਬਾਊਂਸਰ 'ਤੇ ਮੰਧਾਨਾ ਨੂੰ ਸੱਟ ਲੱਗੀ।
ਭਾਰਤੀ ਟੀਮ ਦੇ ਡਾਕਟਰਾਂ ਨੇ 25 ਸਾਲਾ ਮੰਧਾਨਾ ਦੀ ਜਾਂਚ ਕੀਤੀ ਤੇ ਸ਼ੁਰੂ 'ਚ ਉਹ ਖੇਡ ਜਾਰੀ ਰੱਖਣ ਲਈ ਫਿੱਟ ਲਗ ਰਹੀ ਸੀ। ਪਰ ਚਿਕਿਤਸਕਾਂ ਨਾਲ ਦੁਬਾਰਾ ਗੱਲਬਾਤ ਕਰਨ 'ਤੇ ਉਹ ਇਕ ਓਵਰ ਦੇ ਬਾਅਦ 'ਰਿਟਾਇਰਡ ਹਰਟ' ਹੋ ਗਈ। ਚਿਕਿਤਸਾ ਦਲ ਦੇ ਮੁਤਾਬਕ ਉਨ੍ਹਾਂ 'ਚ ਸ਼ੁਰੂ 'ਚ ਹਲਕੀ ਬੇਹੋਸ਼ੀ ਜਿਹਾ ਕੋਈ ਲੱਛਣ ਨਹੀਂ ਸੀ ਪਰ ਸਾਵਧਾਨੀ ਦੇ ਤੌਰ 'ਤੇ ਉਨ੍ਹਾਂ ਨੇ ਮੈਦਾਨ ਛੱਡ ਦਿੱਤਾ।
ਇਹ ਵੀ ਪੜ੍ਹੋ : ਈਸ਼ਾਨ ਕਿਸ਼ਨ ਦੇ ਸਿਰ 'ਤੇ ਲੱਗੀ ਸੱਟ, ਹਸਪਤਾਲ 'ਚ ਦਾਖ਼ਲ, ਤੀਜੇ ਟੀ20 ਮੈਚ ਤੋਂ ਹੋ ਸਕਦੇ ਨੇ ਬਾਹਰ
ਦੱਖਣੀ ਅਫਰੀਕੀ ਪਾਰੀ ਸ਼ੁਰੂ ਹੋਣ 'ਤੇ ਵੀ ਉਹ ਫੀਲਡਿੰਗ ਲਈ ਮੈਦਾਨ 'ਤੇ ਨਹੀਂ ਉਤਰੀ। ਇਕਾਂਤਵਾਸ ਕਾਰਨ ਨਿਊਜ਼ੀਲੈਂਡ ਦੇ ਖ਼ਿਲਾਫ਼ ਪੰਜ ਮੈਚਾਂ ਦੀ ਸੀਰੀਜ਼ ਦੇ ਆਖ਼ਰੀ ਦੋ ਮੈਚਾਂ 'ਚ ਖੇਡਣ ਵਾਲੀ ਮੰਧਾਨਾ ਭਾਰਤੀ ਟੀਮ ਦੀ ਪ੍ਰਮੁੱਖ ਮੈਂਬਰ ਹੈ ਤੇ ਉਨ੍ਹਾਂ ਪਾਸੋਂ ਸ਼ੁੱਕਰਵਾਰ ਤੋਂ ਸ਼ੁਰੂ ਰਹੇ ਵਿਸ਼ਵ ਕੱਪ 'ਚ ਅਹਿਮ ਭੂਮਿਕਾ ਨਿਭਾਉਣ ਦੀ ਉਮੀਦ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਈਸ਼ਾਨ ਕਿਸ਼ਨ ਦੇ ਸਿਰ 'ਤੇ ਲੱਗੀ ਸੱਟ, ਹਸਪਤਾਲ 'ਚ ਦਾਖ਼ਲ, ਤੀਜੇ ਟੀ20 ਮੈਚ ਤੋਂ ਹੋ ਸਕਦੇ ਨੇ ਬਾਹਰ
NEXT STORY