ਸਪੋਰਟਸ ਡੈਸਕ : ਸਮ੍ਰਿਤੀ ਮੰਧਾਨਾ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਵੱਡਾ ਰਿਕਾਰਡ ਬਣਾਇਆ ਹੈ। ਸਮ੍ਰਿਤੀ ਮੰਧਾਨਾ ਨੇ ਨਿਊਜ਼ੀਲੈਂਡ ਦੀ ਮਹਿਲਾ ਕ੍ਰਿਕਟ ਟੀਮ ਖਿਲਾਫ ਖੇਡਦੇ ਹੋਏ ਤੀਜੇ ਵਨਡੇ 'ਚ ਸੈਂਕੜਾ ਲਗਾਇਆ ਹੈ। ਅਜਿਹਾ ਕਰਕੇ ਉਹ ਭਾਰਤ ਲਈ ਮਹਿਲਾ ਵਨਡੇ ਕ੍ਰਿਕਟ ਵਿਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੀ ਖਿਡਾਰਨ ਬਣ ਗਈ ਹੈ। ਉਸਨੇ ਸਾਬਕਾ ਕਪਤਾਨ ਮਿਤਾਲੀ ਰਾਜ ਦਾ ਰਿਕਾਰਡ ਤੋੜਿਆ, ਜਿਸ ਦੇ ਨਾਂ ਮਹਿਲਾ ਵਨਡੇ ਵਿਚ 7 ਸੈਂਕੜੇ ਸਨ। ਖਾਸ ਗੱਲ ਇਹ ਸੀ ਕਿ ਸਮ੍ਰਿਤੀ ਨੇ 88ਵੇਂ ਮੈਚ 'ਚ ਹੀ ਇਹ ਉਪਲੱਬਧੀ ਹਾਸਲ ਕੀਤੀ, ਜਦਕਿ ਮਿਤਾਲੀ ਨੇ 232 ਵਨਡੇ ਖੇਡ ਕੇ ਇਹ ਰਿਕਾਰਡ ਆਪਣੇ ਨਾਂ ਕੀਤਾ ਸੀ। ਸਮ੍ਰਿਤੀ ਵੀ ਓਵਰਆਲ ਸੈਂਕੜਿਆਂ ਦੀ ਸੂਚੀ 'ਚ ਟਾਪ 5 'ਚ ਪਹੁੰਚ ਗਈ ਹੈ। ਰਿਕਾਰਡ ਦੇਖੋ-
ਮਹਿਲਾ ਵਨਡੇ 'ਚ ਸਭ ਤੋਂ ਵੱਧ ਸੈਂਕੜੇ
15 ਸੈਂਕੜੇ : ਮੇਗ ਲੈਨਿੰਗ (ਆਸਟਰੇਲੀਆ)
13 ਸੈਂਕੜੇ : ਸੂਜ਼ੀ ਬੇਟਸ (ਨਿਊਜ਼ੀਲੈਂਡ)
10 ਸੈਂਕੜੇ : ਟੈਮਸਿਨ ਟਿਲੀ ਬਿਊਮੋਂਟ (ਇੰਗਲੈਂਡ)
09 ਸੈਂਕੜੇ : ਨੈਟ ਸੇਵੀਅਰ ਬਰੰਟ, ਚਮਾਰੀ ਅਟਾਪੱਟੂ, ਸੀ. ਐਡਵਰਡ
08 ਸੈਂਕੜੇ : ਐੱਲ ਵੋਲਵਾਰਡ, ਐੱਸਏ ਟੇਲਰ, ਕੇਐੱਲ ਰੋਲਟਨ, ਸੋਫੀਆ ਡੇਵਿਨ, ਸਮ੍ਰਿਤੀ ਮੰਧਾਨਾ
ਮਹਿਲਾ ਵਨਡੇ (ਭਾਰਤ) 'ਚ ਸਭ ਤੋਂ ਵੱਧ ਸੈਂਕੜੇ
8 ਸੈਂਕੜੇ : ਸਮ੍ਰਿਤੀ ਮੰਧਾਨਾ
7 ਸੈਂਕੜੇ : ਮਿਤਾਲੀ ਰਾਜ
6 ਸੈਂਕੜੇ : ਹਰਮਨਪ੍ਰੀਤ ਕੌਰ
3 ਸੈਂਕੜੇ : ਪੀਜੀ ਰਾਉਤ
2 ਸੈਂਕੜੇ : ਥਿਰੁਸ਼ ਕਾਮਿਨੀ
2 ਸੈਂਕੜੇ : ਜਯਾ ਸ਼ਰਮਾ
ਮਹਿਲਾ ਕ੍ਰਿਕਟ 'ਚ ਸਭ ਤੋਂ ਘੱਟ ਪਾਰੀਆਂ 'ਚ ਵਨਡੇ ਕਰੀਅਰ ਦਾ 8ਵਾਂ ਸੈਂਕੜਾ
45 - ਮੇਗ ਲੈਨਿੰਗ (ਆਸਟ੍ਰੇਲੀਆ)
74 - ਟੈਮੀ ਬਿਊਮੋਂਟ (ਇੰਗਲੈਂਡ)
88 - ਸਮ੍ਰਿਤੀ ਮੰਧਾਨਾ (ਭਾਰਤ)
89 - ਨੈਟਲੀ ਸਾਇਵਰ-ਬਰੰਟ (ਇੰਗਲੈਂਡ)
ਮੁਕਾਬਲਾ ਇਸ ਤਰ੍ਹਾਂ ਸੀ
ਬਰੂਕ ਹੈਲੀਡੇ ਦੀਆਂ 86 ਦੌੜਾਂ ਦੀ ਬਦੌਲਤ ਨਿਊਜ਼ੀਲੈਂਡ ਨੇ ਭਾਰਤ ਦੇ ਖਿਲਾਫ ਤੀਜੇ ਅਤੇ ਫੈਸਲਾਕੁੰਨ ਵਨਡੇ ਮੈਚ 'ਚ ਖਰਾਬ ਸ਼ੁਰੂਆਤ ਤੋਂ ਉਭਰਦੇ ਹੋਏ 232 ਦੌੜਾਂ ਬਣਾਈਆਂ। ਭਾਰਤ ਵੱਲੋਂ ਨਿਊਜ਼ੀਲੈਂਡ ਨੂੰ 49.5 ਓਵਰਾਂ ਵਿਚ ਆਲ ਆਊਟ ਕਰਕੇ ਤਜਰਬੇਕਾਰ ਦੀਪਤੀ ਸ਼ਰਮਾ ਨੇ 3 ਜਦਕਿ ਪ੍ਰਿਆ ਮਿਸ਼ਰਾ ਨੇ 2 ਵਿਕਟਾਂ ਲਈਆਂ। ਜਵਾਬ ਵਿਚ ਭਾਰਤੀ ਟੀਮ ਨੇ ਸ਼ੈਫਾਲੀ ਵਰਮਾ (12) ਦਾ ਵਿਕਟ ਜਲਦੀ ਗੁਆ ਦਿੱਤਾ, ਪਰ ਯਸਤਿਕਾ ਭਾਟੀਆ ਨੇ 35 ਦੌੜਾਂ ਬਣਾ ਕੇ ਟੀਮ ਦੀ ਕਮਾਨ ਸੰਭਾਲੀ। ਸਮ੍ਰਿਤੀ ਨੇ ਇੱਥੇ ਇਕ ਸਿਰਾ ਸੰਭਾਲਦੇ ਹੋਏ ਆਪਣੇ ਕਰੀਅਰ ਦਾ 8ਵਾਂ ਸੈਂਕੜਾ ਲਗਾਇਆ। ਕਪਤਾਨ ਹਰਮਨਪ੍ਰੀਤ ਕੌਰ ਨੇ ਅਰਧ ਸੈਂਕੜਾ ਜੜ ਕੇ ਭਾਰਤ ਨੂੰ ਜਿੱਤ ਵੱਲ ਤੋਰਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਮ੍ਰਿਤੀ ਮੰਧਾਨਾ ਨੇ ਸੈਂਕੜਾ ਜੜ ਕੇ ਰਚਿਆ ਇਤਿਹਾਸ, ਨਿਊਜ਼ੀਲੈਂਡ ਤੋਂ ਵਨਡੇ ਸੀਰੀਜ਼ 2-1 ਨਾਲ ਜਿੱਤੀ
NEXT STORY