ਨਵੀਂ ਦਿੱਲੀ– ਭਾਰਤ ਨੇ ਦੋ ਸੋਨ ਤੇ ਇੰਨੇ ਹੀ ਚਾਂਦੀ ਤਮਗਿਆਂ ਸਮੇਤ ਕੁੱਲ 4 ਤਮਗੇ ਜਿੱਤ ਕੇ ਇਟਲੀ ਦੇ ਤੂਰਿਨ ਵਿਚ ਖੇਡੀਆਂ ਜਾ ਰਹੀਆਂ ਸਪੈਸ਼ਲ ਓਲੰਪਿਕ ਵਿਸ਼ਵ ਸਰਦਰੁੱਤ ਖੇਡਾਂ ਵਿਚ ਆਪਣੀ ਮੁਹਿੰਮ ਦੀ ਹਾਂ-ਪੱਖੀ ਸ਼ੁਰੂਆਤ ਕੀਤੀ। ਭਾਰਤੀ ਖਿਡਾਰੀ ਮੰਗਲਵਾਰ ਨੂੰ ਬਾਰਡੋਨੇਚੀਆ ਵਿਚ ਪੋਡੀਅਮ ’ਤੇ ਪਹੁੰਚਣ ਵਿਚ ਸਫਲ ਰਹੇ।
ਭਾਰਤੀ ਤੇ ਸਮੀਰ ਨੇ ਜਿੱਥੇ ਇਕ-ਇਕ ਸੋਨ ਤਮਗਾ ਜਿੱਤਿਆ, ਉੱਥੇ ਹੀ, ਹੇਮ ਚੰਦ ਤੇ ਹਰਸ਼ਿਤਾ ਠਾਕੁਰ ਨੇ ਨੋਵਿਸ ਜਾਇੰਟ ਸਲੈਲਮ ਫਾਈਨਲ ਦੇ ਆਪਣੇ-ਆਪਣੇ ਡਿਵੀਜ਼ਨ ਵਿਚ ਚਾਂਦੀ ਤਮਗੇ ਜਿੱਤੇ। ਇਨ੍ਹਾਂ ਖੇਡਾਂ ਵਿਚ ਭਾਰਤ ਦਾ 49 ਮੈਂਬਰੀ ਦਲ ਹਿੱਸਾ ਲੈ ਰਿਹਾ ਹੈ, ਜਿਸ ਵਿਚ 30 ਖਿਡਾਰੀ ਤੇ ਸਹਿਯੋਗੀ ਸਟਾਫ ਦੇ 19 ਮੈਂਬਰ ਸ਼ਾਮਲ ਹਨ। ਇਨ੍ਹਾਂ ਖੇਡਾਂ ਵਿਚ 102 ਦੇਸ਼ਾਂ ਦੇ ਲੱਗਭਗ 1500 ਖਿਡਾਰੀ ਹਿੱਸਾ ਲੈ ਰਹੇ ਹਨ, ਜਿਹੜੇ 8 ਖੇਡਾਂ ਵਿਚ ਹਿੱਸਾ ਲੈ ਰਹੇ ਹਨ ।
IPL ਤੋਂ ਪਹਿਲਾਂ ਆਈ ਬੁਰੀ ਖ਼ਬਰ! ਇਸ ਦਿੱਗਜ ਆਲਰਾਊਂਡਰ ਦਾ ਹੋਇਆ ਦਿਹਾਂਤ
NEXT STORY