ਪੈਰਿਸ— ਚੌਥਾ ਦਰਜਾ ਪ੍ਰਾਪਤ ਅਮਰੀਕਾ ਦੀ ਸੋਫ਼ੀਆ ਕੇਨਿਨ ਸਾਲ ਦੇ ਦੂਜੇ ਗ੍ਰੈਂਡ ਸਲੈਮ ਫ਼ਰੈਂਚ ਓਪਨ ਦੇ ਚੌਥੇ ਦੌਰ ’ਚ ਸੋਮਵਾਰ ਨੂੰ ਹਾਰ ਕੇ ਬਾਹਰ ਹੋ ਗਈ। ਕੇਨਿਨ ਨੂੰ 17ਵਾਂ ਦਰਜਾ ਪ੍ਰਾਪਤ ਯੂਨਾਨ ਦੀ ਮਾਰੀਆ ਸੱਕਾਰੀ ਨੇ ਬਹੁਤ ਆਸਾਨੀ ਨਾਲ ਲਗਾਤਾਰ ਸੈੱਟਾਂ ’ਚ 6-1, 6-3 ਨਾਲ ਹਰਾਇਆ। ਸੱਕਾਰੀ ਨੇ ਇਹ ਮੁਕਾਬਲਾ ਸਿਰਫ਼ ਇਕ ਘੰਟੇ ਅੱਠ ਮਿੰਟ ’ਚ ਜਿੱਤਿਆ ਤੇ ਕੁਆਰਟਰ ਫ਼ਾਈਨਲ ’ਚ ਪਹੁੰਚ ਗਈ।
ਪਿਛਲੀ ਚੈਂਪੀਅਨ ਤੇ ਇਸ ਵਾਰ ਅੱਠਵਾਂ ਦਰਜਾ ਪ੍ਰਾਪਤ ਪੋਲੈਂਡ ਦੀ ਇਗਾ ਸਵੀਅਟੇਕ ਯੂਕ੍ਰੇਨ ਦੀ ਕਾਸਟਯੁਕ ਨੂੰ ਇਕ ਘੰਟੇ 32 ਮਿੰਟ ਤਕ ਚਲੇ ਮੁਕਾਬਲੇ ’ਚ 6-3, 6-4 ਨਾਲ ਹਰਾ ਆਖ਼ਰੀ 8 ’ਚ ਪਹੁੰਚ ਗਈ। ਇਸੇ ਤਰ੍ਹਾਂ ਇਸ ਸਾਲ 8 ਕੁਆਰਟਰ ਫਾਈਨਲਿਸਟ ’ਚੋਂ 6 ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਦੇ ਆਖ਼ਰੀ 8 ’ਚ ਪਹੁੰਚੀਆਂ ਹਨ। ਅੱਧੀ ਸਦੀ ਤੋਂ ਜ਼ਿਆਦਾ ਸਮੇਂ ਤਕ ਚਲ ਰਹੇ ਓਪਨ ਡਬਲਜ਼ ’ਚ ਅਜਿਹਾ ਪਹਿਲਾਂ ਕਦੀ ਨਹੀਂ ਹੋਇਆ ਹੈ।
ਸ਼ੇਨ ਵਾਰਨ ਨੇ ਇੰਗਲੈਂਡ ਦੀ ਟੀਮ ’ਤੇ ਚੁੱਕੇ ਸਵਾਲ, ਕਿਹਾ-ਉਨ੍ਹਾਂ ਵੱਡਾ ਮੌਕਾ ਗੁਆ ਦਿੱਤਾ
NEXT STORY