ਨਵੀਂ ਦਿੱਲੀ— ਚੈਂਪੀਅਨ ਬੱਲੇਬਾਜ਼ ਵੀ. ਵੀ. ਐੱਸ. ਲਕਸ਼ਮਣ ਨੇ ਮੰਗਲਵਾਰ ਇਕ ਟਵੀਟ ਕਰਦੇ ਹੋਏ ਸੌਰਵ ਗਾਂਗੁਲੀ ਨੂੰ ਬੀ. ਸੀ. ਸੀ. ਆਈ. ਦੇ ਭਵਿੱਖ ਦੇ ਪ੍ਰਧਾਨ ਬਣਨ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਗਾਂਗੁਲੀ ਦੇ ਬੀ. ਸੀ. ਸੀ. ਆਈ. ਦੇ ਪ੍ਰਧਾਨ ਬਣਨ 'ਤੇ ਭਾਰਤੀ ਕ੍ਰਿਕਟ ਯਕੀਨੀ ਤੌਰ 'ਤੇ ਤਰੱਕੀ ਕਰੇਗਾ। ਸੌਰਵ ਗਾਂਗੁਲੀ ਨੂੰ ਬੀ. ਸੀ. ਸੀ. ਆਈ. ਪ੍ਰਧਾਨ ਬਣਨ ਦੀ ਵਧਾਈ। ਨਵੀਂ ਭੂਮਿਕਾ ਲਈ ਸ਼ੁੱਭਕਾਮਨਾਵਾਂ ਦਾਦਾ। ਭਾਰਤ ਲਈ 113 ਟੈਸਟ ਮੈਚ ਅਤੇ 311 ਵਨ-ਡੇ ਮੈਚ ਖੇਡ ਚੁੱਕੇ ਗਾਂਗੁਲੀ ਨੇ ਸੋਮਵਾਰ ਨੂੰ ਮੁੰਬਈ 'ਚ ਬੀ. ਸੀ. ਸੀ. ਆਈ. ਪ੍ਰਧਾਨ ਅਹੁਦੇ ਲਈ ਨਾਮਜ਼ਦਗੀ ਪੱਤਰ ਭਰਿਆ। ਗਾਂਗੁਲੀ ਨੇ ਜਵਾਬ 'ਚ ਲਿਖਿਆ- ਸ਼ੁੱਕਰੀਆ ਵੀ. ਵੀ. ਐੱਸ. ਲਕਸ਼ਮਣ।
ਵਰਲਡ ਕੱਪ ਫਾਈਨਲ 'ਚ ਹੋਇਆ ਸੀ ਵਿਵਾਦ, ਹੁਣ ICC ਨੇ ਬਦਲ ਦਿੱਤਾ ਸੁਪਰ ਓਵਰ ਦਾ ਨਿਯਮ
NEXT STORY