ਨਵੀਂ ਦਿੱਲੀ : ਬੀ. ਸੀ. ਸੀ. ਆਈ. ਦੇ ਆਚਰਣ ਅਧਿਕਾਰੀ ਵੱਲੋਂ ਹਿੱਤਾਂ ਦੇ ਟਕਰਾਅ ਦੇ ਦੋਸ਼ਾਂ ਵਿਚ ਰਾਹੁਲ ਦ੍ਰਾਵਿੜ ਨੂੰ ਨੋਟਿਸ ਭੇਜੇ ਜਾਣ ਤੋਂ ਬਾਅਦ ਨਾਰਾਜ਼ਗੀ ਜਤਾਉਂਦਿਆਂ ਸੌਰਵ ਗਾਂਗੁਲੀ ਨੇ ਕਿਹਾ, ''ਭਾਰਤੀ ਕ੍ਰਿਕਟ ਨੂੰ ਭਗਵਾਨ ਬਚਾਏ।'' ਗਾਂਗੁਲੀ ਦੀ ਗੱਲ ਦਾ ਭਾਰਤ ਕ੍ਰਿਕਟ ਟੀਮ ਦੇ ਆਫ ਸਪਿਨਰ ਹਰਭਜਨ ਸਿੰਘ ਨੇ ਵੀ ਸਮਰਥਨ ਕੀਤਾ। ਬੀ. ਸੀ. ਸੀ. ਆਈ. ਦੇ ਆਚਰਣ ਅਧਿਕਾਰੀ ਜਸਟਿਸ ਡੀ. ਕੇ. ਜੈਨ ਨੇ ਮੱਧ ਪ੍ਰਦੇਸ਼ ਕ੍ਰਿਕਟ ਸੰਘ ਦੇ ਮੈਂਬਰ ਸੰਜੇ ਗੁਪਤਾ ਵੱਲੋਂ ਲਗਾਏ ਦੋਸਾਂ 'ਤੇ ਦ੍ਰਾਵਿੜ ਨੂੰ ਨੋਟਿਸ ਭੇਜਿਆ। ਗਾਂਗੁਲੀ ਨੇ ਟਵੀਟ ਕੀਤਾ, ''ਭਾਰਤੀ ਕ੍ਰਿਕਟ ਵਿਚ ਨਵਾਂ ਫੈਸ਼ਨ। ਹਿੱਤਾਂ ਦਾ ਟਕਰਾਅ। ਖਬਰਾਂ ਵਿਚ ਬਣੇ ਰ ਹਿਣ ਦਾ ਸਰਵਸ੍ਰੇਸ਼ਠ ਤਰੀਕਾ। ਭਗਵਾਨ ਭਾਰਤੀ ਕ੍ਰਿਕਟ ਨੂੰ ਬਚਾਏ। ਦ੍ਰਾਵਿੜ ਨੂੰ ਬੀ. ਸੀ. ਸੀ. ਆਈ. ਦੇ ਆਚਰਣ ਅਧਿਕਾਰੀ ਵੱਲੋਂ ਹਿੱਤਾਂ ਦੇ ਟਕਰਾਅ ਦਾ ਨੋਟਿਸ ਮਿਲਿਆ।''

ਹਰਭਜਨ ਨੇ ਕਿਹਾ, ''ਸਚ ਵਿਚ। ਸਮਝ ਨਹੀਂ ਆਉਂਦਾ ਕਿ ਇਹ ਸਭ ਕਿਸ ਦਿਸ਼ਾ ਵਿਚ ਜਾ ਰਿਹਾ ਹੈ। ਭਾਰਤੀ ਕ੍ਰਿਕਟ ਵਿਚ ਉਨ੍ਹਾਂ ਤੋਂ ਬਿਹਤਰ ਕੌਮ ਹੋ ਸਕਦਾ ਹੈ। ਇਨ੍ਹਾਂ ਮਹਾਨ ਖਿਡਾਰੀਆਂ ਨੂੰ ਨੋਟਿਸ ਭੇਜਮਾ ਉਨ੍ਹਾਂ ਦੀ ਬੇਇਜ਼ਤੀ ਕਰਨਾ ਹੈ। ਕ੍ਰਿਕਟ ਦੀ ਭਲਾਈ ਲਈ ਉਨ੍ਹਾਂ ਦੀ ਸੇਵਾਵਾਂ ਦੀ ਜ਼ਰੂਰਤ ਹੈ। ਭਾਰਤੀ ਕ੍ਰਿਕਟ ਨੂੰ ਵਾਕਈ ਭਗਵਾਨ ਬਚਾਏ।'' ਦ੍ਰਾਵਿੜ ਨੂੰ ਨੋਟਿਸ ਦਾ ਜਵਾਬ ਦੇਣ ਲਈ 2 ਹਫਤਿਆਂ ਦਾ ਸਮਾਂ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸਾਬਕਾ ਕ੍ਰਿਕਟਰਸ ਵੀ. ਵੀ. ਐੱਸ. ਲਕਸ਼ਮਣ, ਗਾਂਗੁਲੀ ਅਤੇ ਸਚਿਨ ਤੇਂਦੁਲਕਰ ਨੂੰ ਵੀ ਹਿੱਤਾਂ ਦੇ ਟਕਰਾਅ ਦੇ ਨੋਟਿਸ ਭੇਜੇ ਜਾ ਚੁੱਕੇ ਹਨ।

ਪਕਿਸਤਾਨ ਕ੍ਰਿਕਟ ਬੋਰਡ ਦਾ ਵੱਡਾ ਫੈਸਲਾ, ਮਿਕੀ ਆਰਥਰ ਨਹੀਂ ਹੋਣਗੇ ਹੁਣ ਟੀਮ ਦੇ ਕੋਚ
NEXT STORY