ਸਪੋਰਟਸ ਡੈਸਕ- ਦੱਖਣੀ ਅਫਰੀਕਾ ਨੇ ਭਾਰਤ ਦੌਰੇ 'ਤੇ 2 ਟੈਸਚ ਮੈਚਾਂ ਤੋਂ ਇਲਾਵਾ 3 ਵਨਡੇ ਅਤੇ 5 ਟੀ-20 ਮੈਚ ਵੀ ਖੇਡਣੇ ਹਨ। ਫਿਲਹਾਲ ਭਾਰਤ-ਦੱਖਣੀ ਅਫਰੀਕਾ ਵਿਚਾਲੇ ਟੈਸਟ ਸੀਰੀਜ਼ ਖੇਡੀ ਜਾ ਰਹੀ ਹੈ। ਇਸਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਵਨਡੇ ਅਤੇ ਟੀ-20 ਸੀਰੀਜ਼ ਹੋਵੇਗੀ। ਵਨਡੇ ਸੀਰੀਜ਼ 30 ਨਵੰਬਰ ਤੋਂ ਖੇਡੀ ਜਾਣਾਕਰੀ ਹੈ। ਉਥੇ ਹੀ ਟੀ-20 ਸੀਰੀਜ਼ ਦੀ ਸ਼ੁਰੂਆਤ 9 ਦਸੰਬਰ ਤੋਂ ਹੋਣੀ ਹੈ।
ਵਨਡੇ ਅਤੇ ਟੀ-20 ਸੀਰੀਜ਼ ਲਈ 21 ਨਵੰਬਰ (ਸ਼ੁੱਕਰਵਾਰ) ਨੂੰ ਦੱਖਣੀ ਅਫਰੀਕੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਵਨਡੇ ਸੀਰੀਜ਼ 'ਚ ਦੱਖਣੀ ਅਫਰੀਕੀ ਟੀਮ ਦੀ ਕਪਤਾਨੀ ਟੇਂਬਾ ਬਾਵੁਮਾ ਕਰਨਗੇ, ਉਥੇ ਹੀ ਟੀ-20 ਸੀਰੀਜ਼ 'ਚ ਏਡਨ ਮਾਰਕਰਮ ਟੀਮ ਦੀ ਕਮਾਨ ਸੰਭਾਲਣਗੇ। ਟੀ-20 ਟੀਮ 'ਚ ਐਨਰਿਕ ਨੌਰਕੀਆ ਵੀ ਸ਼ਾਮਲ ਹਨ, ਜੋ ਇੰਜਰੀ ਤੋਂ ਉਭਰ ਕੇ 1 ਸਾਲ ਬਾਅਦ ਟੀਮ ਨਾਲ ਜੁੜੇ ਹਨ।
ਭਾਰਤ-ਦੱਖਣੀ ਅਫੀਰਕਾ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਦੀ ਸ਼ੁਰੂਆਤ 30 ਨਵੰਬਰ ਨੂੰ ਰਾਂਚੀ 'ਚ ਹੋਣ ਵਾਲੇ ਮੈਚ ਨਾਲ ਹੋਵੇਗੀ। ਇਸਤੋਂ ਬਾਅਦ ਦੂਜਾ ਵਨਡੇ 3 ਦੰਸਬਰ ਨੂੰ ਰਾਏਪੁਰ 'ਚ ਖੇਡਿਆ ਜਾਵੇਗਾ, ਜਦੋਂਕਿ ਆਖਰੀ ਵਨਡੇ 6 ਦਸੰਬਰ ਨੂੰ ਵਿਸ਼ਾਖਾਪਟਨਮ 'ਚ ਹੋਵੇਗਾ। ਵਨਡੇ ਸੀਰੀਜ਼ ਖਤਮ ਹੋਣ ਤੋਂ ਬਾਅਦ ਟੋਵੇਂ ਟੀਮਾਂ 5 ਮੈਚਾਂ ਦੀ ਟੀ-20 ਸੀਰੀਜ਼ ਖੇਡਣਗੀਆਂ।
ਟੀ-20 ਸੀਰੀਜ਼ ਦੀ ਸ਼ੁਰੂਆਤ 9 ਦਸੰਬਰ ਨੂੰ ਕਟਕ 'ਚ ਪਹਿਲੇ ਮੈਚ ਨਾਲ ਹੋਵੇਗੀ। ਦੂਜਾ ਮੈਚ 11 ਦਸੰਬਰ ਨੂੰ ਮੁੱਲਾਂਪੁਰ (ਨਿਊ ਚੰਡੀਗੜ੍ਹ) 'ਚ ਖੇਡਿਆ ਜਾਵੇਗਾ। ਤੀਜਾ ਟੀ-20 ਮੈਚ 14 ਦਸੰਬਰ ਨੂੰ ਧਰਮਸ਼ਾਲਾ, ਚੌਥਾ ਮੈਚ 17 ਦਸੰਬਰ ਨੂੰ ਲਖਨਊ ਅਤੇ ਸੀਰੀਜ਼ ਦਾ ਆਖਰੀ ਮੈਚ 19 ਦਸੰਬਰ ਨੂੰ ਅਹਿਮਦਾਬਾਦ 'ਚ ਖੇਡਿਆ ਜਾਵੇਗਾ।
ਭਾਰਤ ਦੌਰੇ ਲਈ ਦੱਖਣੀ ਅਫਰੀਕਾ ਦੀ ਟੀ-20 ਟੀਮ- ਏਡਨ ਮਾਰਕਰਮ (ਕਪਤਾਨ), ਓਟਨੀਲ ਬਾਰਟਮੈਨ, ਕੋਰਬਿਨ ਬੋਸ਼, ਡਿਵਾਲਡ ਬਰੂਇਸ, ਕਵਿੰਟਨ ਡੀ ਕਾਕ, ਟੋਨੀ ਡੀ ਜ਼ੋਰਜ਼ੀ, ਡੋਨੋਵਾਨ ਫਰੇਰਾ, ਰੀਜ਼ਾ ਹੈਂਡਰਿਕਸ, ਮਾਰਕੋ ਜੈਨਸਨ, ਜਾਰਜ ਲਿੰਡੇ, ਕੇਸ਼ਵ ਮਹਾਰਾਜ, ਕੁਏਨਾ ਮਫਾਕਾ, ਡੇਵਿਡ ਮਿਲਰ, ਲੁੰਗੀ ਐਨਗਿਡੀ, ਐਨਰਿਕ ਨੌਰਟਜ ਅਤੇ ਟ੍ਰਿਸਟਨ ਸਟਬਸ।
ਭਾਰਤ ਦੌਰੇ ਲਈ ਦੱਖਣੀ ਅਫਰੀਕਾ ਦੀ ਵਨਡੇ ਟੀਮ- ਟੇਂਬਾ ਬਾਵੁਮਾ (ਕਪਤਾਨ), ਓਟਨੀਲ ਬਾਰਟਮੈਨ, ਕੋਰਬਿਨ ਬੋਸ਼, ਮੈਥਿਊ ਬ੍ਰੀਟਜ਼ਕੇ, ਡਿਵਾਲਡ ਬ੍ਰੀਵਿਸ, ਨੈਂਡਰੇ ਬਰਗਰ, ਕੁਇੰਟਨ ਡੀ ਕਾਕ, ਟੋਨੀ ਡੀ ਜ਼ੋਰਜ਼ੀ, ਰੁਬਿਨ ਹਰਮਨ, ਮਾਰਕ ਜੈਨਸਨ, ਕੇਸ਼ਵ ਮਹਾਰਾਜ, ਏਡੇਨ ਮਾਰਕਰਮ, ਲੁੰਗੀ ਐਨਗਿਡੀ, ਰਿਆਨ ਰਿਕੈਲਟਨ ਅਤੇ ਪ੍ਰੀਨੇਲਨ।
Asia Cup Rising Stars : ਸੈਮੀਫਾਈਨਲ 'ਚ ਬੰਗਲਾਦੇਸ਼ ਹੱਥੋਂ ਹਾਰ ਕੇ ਟੀਮ ਇੰਡੀਆ ਹੋਈ ਬਾਹਰ
NEXT STORY