ਨਵੀਂ ਦਿੱਲੀ— ਭਾਰਤੀ ਟੀਮ ਦੇ ਪ੍ਰਮੁੱਖ ਕੋਚ ਰਵੀ ਸ਼ਾਸਤਰੀ ਦਾ ਮੰਨਣਾ ਹੈ ਕਿ ਆਗਾਮੀ ਦੱਖਣੀ ਅਫਰੀਕਾ ਦੌਰਾ ਟੀਮ ਦੇ ਲਈ ਖੁਦ ਨੂੰ ਸਾਬਤ ਕਰਨ ਦਾ ਮੌਕਾ ਹੋਵੇਗਾ। ਭਾਰਤੀ ਟੀਮ ਦੇ ਅਗਲੇ ਸਾਲ ਜਨਵਰੀ 'ਚ ਦੱਖਣੀ ਅਫਰੀਕਾ ਦਾ ਦੌਰਾ ਕਰਨਾ ਹੈ ਜਿੱਥੇ ਤਿੰਨ ਟੈਸਟ, ਛੇਂ ਵਨ ਡੇ ਅਤੇ ਤਿੰਨ ਟੀ-20 ਮੈਚ ਖੇਡਣੇ ਹਨ।
ਦੌਰਾ 5 ਜਨਵਰੀ ਤੋਂ ਸ਼ੁਰੂ ਹੋਵੇਗਾ ਅਤੇ 24 ਫਰਵਰੀ ਨੂੰ ਸਮਾਪਤ ਹੋਵੇਗਾ। ਸ਼ਾਸਤਰੀ ਨੇ ਇਕ ਕਾਨਫਰੰਸ ਦੌਰਾਨ ਕਿਹਾ ਕਿ ਦੱਖਣੀ ਅਫਰੀਕਾ ਦੌਰਾ ਖੁਦ ਨੂੰ ਸਾਬਤ ਕਰਨ ਦਾ ਇਕ ਵਧੀਆ ਮੌਕਾ ਹੋਵੇਗਾ। ਲਗਾਤਾਰ ਵਧੀਆ ਪ੍ਰਦਰਸ਼ਨ ਕਰਨਾ ਹੀ ਪਿੱਚਾਂ 'ਤੇ ਜਿੱਤ ਦਾ ਮੰਤਰ ਹੈ ਅਤੇ ਇਸ ਟੀਮ 'ਚ ਵਿਦੇਸ਼ਾਂ 'ਚ ਜਿੱਤ ਹਾਸਲ ਕਰਨ ਦੀ ਸਮਰੱਥਾ ਹੈ।
ਉਸ ਨੇ ਕਿਹਾ ਕਿ ਮੈਨੂੰ ਇਸ ਤਰ੍ਹਾਂ ਦਾ ਕੋਈ ਕਾਰਨ ਨਹੀਂ ਨਜ਼ਰ ਆ ਰਿਹਾ ਜਿਸ ਨਾਲ ਕਿ ਖਿਡਾਰੀ ਇੱਥੇ ਵਧੀਆ ਪ੍ਰਦਰਸ਼ਨ ਨਾ ਕਰ ਸਕੇ। ਦੱਖਣੀ ਅਫਰੀਕਾ 'ਚ ਭਾਰਤੀ ਟੀਮ ਦਾ ਰਿਕਾਰਡ ਸਹੀਂ ਨਹੀਂ ਹੋਇਆ ਸੀ ਪਰ ਮੌਜੂਦਾ ਸਮੇਂ 'ਚ ਭਾਰਤੀ ਟੀਮ ਜਿਸ ਤਰ੍ਹਾਂ ਨਾਲ ਪ੍ਰਦਰਸ਼ਨ ਕਰ ਰਹੀ ਹੈ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਮਹਿਮਾਨ ਟੀਮ ਮੇਜਬਾਨ ਟੀਮ ਨੂੰ ਸਖਤ ਟੱਕਰ ਦੇਵੇਗੀ।
ਇਸ ਘਟਨਾ ਨੂੰ ਯਾਦ ਕਰਦੇ ਅੱਜ ਵੀ ਡਰ ਜਾਂਦੇ ਹਨ ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ
NEXT STORY