ਲਿਨਾਰੇਸ, ਸਪੇਨ- ਭਾਰਤ ਦੇ ਨੰਬਰ 3 ਸ਼ਤਰੰਜ ਖਿਡਾਰੀ ਗ੍ਰੈਂਡ ਮਾਸਟਰ ਪ੍ਰਗਿਆਨੰਦਾ ਨੇ ਸਪੈਨਿਸ਼ ਸ਼ਤਰੰਜ ਲੀਗ ਦੇ ਪਹਿਲੇ ਦੋ ਗੇੜ ਵਿੱਚ ਆਪਣੀ ਟੀਮ ਸੀਏ ਸੋਲਵਾਏ ਨਾਲ ਖੇਡਦੇ ਹੋਏ ਛੇਵੇਂ ਰਾਊਂਡ ਵਿੱਚ ਸਪੇਨ ਦੇ ਚੋਟੀ ਦੇ ਖਿਡਾਰੀ ਵੋਜੇਹੋ ਫਰਾਂਸਿਸਕੋ ਨੂੰ ਹਰਾ ਕੇ ਆਪਣੀ ਟੀਮ ਨੂੰ ਟੀਮ ਕੈਸਾਬਲਾਂਕਾ 'ਤੇ ਇੱਕ ਮਜ਼ਬੂਤ ਜਿੱਤ ਦਰਜ ਕਰਨ ਵਿੱਚ ਯੋਗਦਾਨ ਪਾਇਆ ਅਤੇ ਫਿਲਹਾਲ ਉਨ੍ਹਾਂ ਦੀ ਟੀਮ ਲੀਗ ਦੇ ਸਿਖਰ 'ਤੇ ਪਹੁੰਚ ਗਈ ਹੈ।
ਇਹ ਵੀ ਪੜ੍ਹੋ : ਮੈਨੂੰ ਇਸ ਦੀ ਆਦਤ ਹੋ ਗਈ ਹੈ- 2 ਮੈਚਾਂ ਲਈ ਕਪਤਾਨੀ ਮਿਲਣ 'ਤੇ KL ਰਾਹੁਲ ਦੀ ਮਜ਼ੇਦਾਰ ਪ੍ਰਤੀਕਿਰਿਆ
ਇਸ ਤੋਂ ਪਹਿਲਾਂ ਪ੍ਰਗਿਆਨੰਦਾ ਨੇ ਦੋ ਮੈਚ ਜਿੱਤਣ ਤੋਂ ਬਾਅਦ ਲਗਾਤਾਰ ਤਿੰਨ ਡਰਾਅ ਖੇਡੇ ਸਨ। ਇਸ ਜਿੱਤ ਤੋਂ ਬਾਅਦ ਪ੍ਰਗਿਆਨੰਦਾ ਦੀ ਰੇਟਿੰਗ 'ਚ ਮਾਮੂਲੀ 5 ਅੰਕਾਂ ਦਾ ਵਾਧਾ ਹੋਇਆ ਹੈ ਅਤੇ ਉਹ 2739 ਦੀ ਰੇਟਿੰਗ ਨਾਲ ਦੁਨੀਆ ਦੇ 16ਵੇਂ ਖਿਡਾਰੀ ਬਣੇ ਹੋਏ ਹਨ। ਪ੍ਰਗਿਆਨੰਦਾ 29 ਸਤੰਬਰ ਤੋਂ ਹੋਣ ਵਾਲੀਆਂ ਏਸ਼ੀਆਈ ਖੇਡਾਂ ਵਿੱਚ ਟੀਮ ਚੈਂਪੀਅਨਸ਼ਿਪ ਵਿੱਚ ਭਾਰਤੀ ਟੀਮ ਨਾਲ ਖੇਡਦੇ ਨਜ਼ਰ ਆਉਣਗੇ।
ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਰਕਾਰ ਵੱਲੋਂ ਏਸ਼ੀਆਈ ਖੇਡਾਂ ’ਚ ਹਿੱਸਾ ਲੈ ਰਹੇ 58 ਖਿਡਾਰੀਆਂ ਨੂੰ ਤੋਹਫ਼ਾ
NEXT STORY