ਬਰਲਿਨ (ਵਾਰਤਾ)– ਗੀਤਾਂਜਲੀ ਨਾਗਵੇਕਰ ਨੇ 2023 ਸਪੈਸ਼ਲ ਓਲੰਪਿਕ ਵਿਸ਼ਵ ਖੇਡਾਂ ’ਚ 800 ਮੀਟਰ ਲੈਵਲ-ਸੀ ਮੁਕਾਬਲੇ ’ਚ ਭਾਰਤ ਦਾ ਪਹਿਲਾ ਸੋਨ ਤਮਗਾ ਜਿੱਤਿਆ ਹੈ। ਗੀਤਾਂਜਲੀ ਨੇ ਇੱਥੇ ਆਯੋਜਿਤ ਦੌੜ ਨੂੰ 4 ਮਿੰਟ 31.40 ਸਕਿੰਟ ’ਚ ਪੂਰਾ ਕਰਕੇ ਸੋਨਾ ਹਾਸਲ ਕੀਤਾ। ਗੀਤਾਂਜਲੀ ਦੇ ਸੋਨ ਤਮਗੇ ਤੋਂ ਕੁਝ ਦੇਰ ਬਾਅਦ ਭਾਰਤ ਨੇ ਪੁਰਸ਼ਾਂ ਦੀ 800 ਮੀਟਰ ਦੌੜ ’ਚ ਵੀ ਚਾਂਦੀ ਤਮਗਾ ਜਿੱਤਿਆ।
ਮੁਕਾਬਲੇ ਦੇ ਤੀਜੇ ਦਿਨ ਭਾਰਤੀ ਐਥਲੀਟ ਹੈਂਡਬਾਲ, ਬੈਡਮਿੰਟਨ, ਪਾਵਰਲਿਫਟਿੰਗ, ਤੈਰਾਕੀ ਤੇ ਰੋਲਰ ਸਕੇਟਿੰਗ ਵਿਚ ਵੀ ਹਿੱਸਾ ਲੈਂਦੇ ਨਜ਼ਰ ਆਏ। ਤੈਰਾਕੀ ’ਚ ਦਿਨੇਸ਼ ਸ਼ਨਮੁਗਮ ਨੇ ਪੁਰਸ਼ 50 ਮੀਟਰ ਬ੍ਰੇਸਟਸਟ੍ਰੋਕ ਲੈਵਲ-ਏ ’ਚ 46.59 ਸਕਿੰਟ ਦੇ ਸਮੇਂ ਨਾਲ ਚਾਂਦੀ ਤਮਗਾ ਜਿੱਤਿਆ, ਜਦਕਿ ਦਿਨ ਦੇ ਅੰਤ ਵਿਚ ਮਾਧਵ ਨੇ 25 ਮੀਟਰ ਬ੍ਰੇਸਟਸਟ੍ਰੋਕ ਮੁਕਾਬਲੇ ’ਚ ਭਾਰਤੀ ਦਲ ਲਈ ਸੋਨ ਤਮਗਾ ਪੱਕਾ ਕੀਤਾ।
ਕੋਵਿਡ ਦੇ ਟੀਕੇ ਨਾਲ ਹੋਈ ਕ੍ਰਿਕਟਰ ਸ਼ੇਨ ਵਾਰਨ ਦੀ ਮੌਤ!
NEXT STORY