ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ (Indian cricket team) ਦੇ ਬਹੁਤ ਘੱਟ ਖਿਡਾਰੀਆਂ ਨੂੰ ਅਜਿਹਾ ਦੇਖਣ ਦਾ ਮੌਕਾ ਮਿਲਿਆ ਹੈ, ਜਿਨ੍ਹਾਂ ਦੇ ਪਿਤਾ ਨੇ ਦੇਸ਼ ਲਈ ਅੰਤਰਰਾਸ਼ਟਰੀ ਕ੍ਰਿਕਟ (International cricket) ਖੇਡੀ ਹੈ ਅਤੇ ਫਿਰ ਉਨ੍ਹਾਂ ਦੇ ਪੁੱਤਰ ਨੇ ਵੀ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਹਿੱਸਾ ਲਿਆ ਹੋਵੇ। ਪਰ ਇਨ੍ਹਾਂ ਵਿਚੋਂ ਸਭ ਤੋਂ ਵਧੇਰੇ ਨਾਂ ਖੱਬੇ ਹੱਥੀ ਬੱਲੇਬਾਜ਼ ਯੁਵਰਾਜ ਸਿੰਘ (Yuvraj Singh) ਨੇ ਕਮਾਇਆ ਹੈ। ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ (Yograj Singh) ਨੇ ਵੀ ਦੇਸ਼ ਦੇ ਲਈ ਇੰਟਰਨੈਸ਼ਨਲ ਕ੍ਰਿਕਟ ਵਿਚ ਹਿੱਸਾ ਲਿਆ ਹੈ।
12 ਦਸੰਬਰ 1981 ਨੂੰ ਚੰਡੀਗੜ੍ਹ ਵਿਚ ਜਨਮੇ ਯੁਵਰਾਜ ਸਿੰਘ ਅੱਜ ਆਪਣਾ 43ਵਾਂ ਜਨਮਦਿਨ ਮਨਾ ਰਹੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਉਨ੍ਹਾਂ ਨੇ ਇੰਟਰਨੈਸ਼ਨਲ ਕ੍ਰਿਕਟ ਦੇ ਇਤਿਹਾਸ ਵਿਚ ਸਭ ਤੋਂ ਤੇਜ਼ ਅਰਧ-ਸੈਂਕੜਾ ਜੜਨ ਦਾ ਕੰਮ ਕੀਤਾ ਹੈ। ਸਿਕਸਰ ਕਿੰਗ ਦੇ ਨਾਂ ਨਾਲ ਫੇਮਸ ਯੁਵਰਾਜ ਸਿੰਘ ਨੇ ਲੰਬੇ ਸਮੇਂ ਤੱਕ ਦੇਸ਼ ਦੇ ਲਈ ਕ੍ਰਿਕਟ ਖੇਡੀ ਹੈ ਤੇ ਉਹ ਸਫਲ ਵੀ ਰਹੇ ਹਨ। ਹਾਲਾਂਕਿ ਕੈਂਸਰ ਦੇ ਕਾਰਨ ਉਹ ਕਈ ਸਾਲ ਇੰਟਰਨੈਸ਼ਨਲ ਕ੍ਰਿਕਟ ਤੋਂ ਦੂਰ ਵੀ ਰਹੇ ਸਨ, ਪਰ ਬਾਅਦ ਵਿਚ ਉਨ੍ਹਾਂ ਨੇ ਵਾਪਸੀ ਕੀਤੀ ਸੀ ਤੇ ਫਇਰ ਤੋਂ ਉਹ ਟੀਮ ਦਾ ਹਿੱਸਾ ਬਣੇ ਸਨ।
ICC ਟੂਰਨਾਮੈਂਟ ਦੇ ਸਭ ਤੋਂ ਵੱਡੇ ਹੀਰੋ
ਅੰਡਰ 19 ਕ੍ਰਿਕਟ ਦੇ ਸਮੇਂ ਤੋਂ ਹੀ ਪਤਾ ਲੱਗ ਗਿਆ ਸੀ ਕਿ ਯੁਵਰਾਜ ਸਿੰਘ ਆਈਸੀਸੀ ਟੂਰਨਾਮੈਂਟ ਦੇ ਸਭ ਤੋਂ ਵੱਡੇ ਹੀਰੋ ਹਨ। ਸਾਲ 2002 ਵਿਚ ਉਨ੍ਹਾਂ ਨੇ ਦੇਸ਼ ਦੇ ਲਈ ਅੰਡਰ 19 ਵਿਸ਼ਵ ਕੱਪ ਮੁਹੰਮਦ ਕੈਫ ਦੀ ਕਪਤਾਨੀ ਵਿਚ ਖੇਡਿਆ ਸੀ ਤੇ ਉਹ ਪਲੇਅਰ ਆਫ ਦ ਟੂਰਨਾਮੈਂਟ ਦਾ ਖਿਤਾਬ ਜਿੱਤ ਵਿਚ ਸਫਲ ਰਹੇ ਸਨ। ਉਥੇ ਹੀ ਆਈਸੀਸੀ ਟੀ20 ਵਿਸ਼ਵ ਕੱਪ 2007 ਵਿਚ ਉਨ੍ਹਾਂ ਨੇ ਇਕ ਓਵਰ ਵਿਚ 6 ਛੱਕੇ ਜੜ ਕੇ ਇਤਿਹਾਸ ਰਚਿਆ ਸੀ। ਇਸ ਤੋਂ ਇਲਾਵਾ ਉਹ ਸਾਲ 2011 ਵਿਚ ਭਾਰਤ ਵਿਚ ਹੋਈ ਆਈਸੀਸੀ ਵਨਡੇਅ ਵਿਸ਼ਵ ਕੱਪ ਵਿਚ ਪਲੇਅਰ ਆਫ ਦ ਟੂਰਨਾਮੈਂਟ ਰਹੇ ਸਨ। ਇਸੇ ਵਿਸ਼ਵ ਕੱਪ ਦੌਰਾਨ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਨੂੰ ਕੈਂਸਰ ਹੈ।
ਕੈਂਸਰ ਨੂੰ ਦਿੱਤੀ ਮਾਤ
ਕ੍ਰਿਕਟ ਵਰਲਡ ਕੱਪ 2011 ਦੌਰਾਨ ਯੁਵਰਾਜ ਸਿੰਘ ਇਕ ਮੈਚ ਦੌਰਾਨ ਖੂਨ ਦੀਆਂ ਉਲਟੀਆਂ ਕਰਦੇ ਦੇਖੇ ਗਏ ਸਨ। ਬਾਅਦ ਵਿਚ ਪਤਾ ਲੱਗਿਆ ਕਿ ਉਨ੍ਹਾਂ ਨੂੰ ਕੈਂਸਰ ਹੈ ਤੇ ਇਕ ਯੋਧੇ ਵਾਂਗ ਉਨ੍ਹਾਂ ਨੇ ਪਹਿਲਾਂ ਦੇਸ਼ ਨੂੰ ਵਿਸ਼ਵ ਕੱਪ ਖਿਤਾਬ ਦਿਵਾਇਆ ਤੇ ਫਿਰ ਕੈਂਸਰ ਉੱਤੇ ਜਿੱਤ ਹਾਸਲ ਕੀਤੀ। ਕੈਂਸਰ ਤੋਂ ਉਭਰਨ ਦੌਰਾਨ ਉਹ ਕ੍ਰਿਕਟ ਦੀ ਦੁਨੀਆ ਤੋਂ ਦੂਰ ਰਹੇ ਪਰ ਉਹ ਖੁਦ ਨੂੰ ਜ਼ਿਆਦਾ ਦਿਨ ਤੱਕ ਕ੍ਰਿਕਟ ਦੀ 22 ਗਜ ਦੀ ਪਿੱਚ ਤੋਂ ਦੂਰ ਨਹੀਂ ਰੱਖ ਸਕੇ ਹਾਲਾਂਕਿ ਬਾਅਦ ਵਿਚ ਉਨ੍ਹਾਂ ਨੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ।
ਯੁਵੀ ਬਣਾਇਆ ਵਿਸ਼ਵ ਰਿਕਾਰਡ
ਯੁਵਰਾਜ ਸਿੰਘ ਨੇ ਅੰਤਰਰਾਸ਼ਟਰੀ ਕ੍ਰਿਕਟ ਵਿਚ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਦਾ ਵਿਸ਼ਵ ਰਿਕਾਰਡ ਵੀ ਬਣਾਇਆ। ਯੁਵਰਾਜ ਸਿੰਘ ਨੇ ਸਿਰਫ 12 ਗੇਂਦਾਂ ਵਿਚ ਟੀ20 ਇੰਟਰਨੈਸ਼ਨਲ ਕ੍ਰਿਕਟ ਵਿਚ ਅਰਧ-ਸੈਂਕੜਾ ਜੜਿਆ ਸੀ। ਸਾਲ 2007 ਦੇ ਟੀ20 ਵਿਸ਼ਵ ਕੱਪ ਵਿਚ ਇੰਗਲੈਂਡ ਦੇ ਖਿਲਾਫ ਯੁਵਰਾਜ ਸਿੰਘ ਨੇ ਸਿਰਫ 12 ਗੇਂਦਾਂ ਵਿਚ ਆਪਣੀ ਫਿਫਟੀ ਪੂਰੀ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਸਟੁਅਰਟ ਬ੍ਰਾਡ ਦੇ ਇਕ ਉਵਰ ਵਿਚ 6 ਛੱਕੇ ਮਾਰੇ ਸਨ ਤੇ ਉਹ ਟੀ20 ਇੰਟਰਨੈਂਸ਼ਨਲ ਕ੍ਰਿਕਟ ਵਿਚ ਅਜਿਹਾ ਕਰਨ ਵਾਲੇ ਪਹਿਲੇ ਤੇ ਅੰਤਰਰਾਸ਼ਟਰੀ ਕ੍ਰਿਕਟ ਵਿਚ ਅਜਿਹਾ ਕਰਨ ਵਾਲੇ ਦੁਨੀਆ ਦੇ ਦੂਜੇ ਬੱਲੇਬਾਜ਼ ਬਣ ਗਏ ਸਨ।
ਯੁਵਰਾਜ ਸਿੰਘ ਦਾ ਕਰੀਅਰ
ਸਪਿਨ ਆਲਰਾਊਂਡਰ ਯੁਵਰਾਜ ਸਿੰਘ ਨੇ ਸਾਲ 2000 ਵਿਚ ਵਨਡੇਅ ਇੰਟਰਨੈਸ਼ਨਲ ਕ੍ਰਿਕਟ ਵਿਚ ਡੈਬਿਊ ਕੀਤਾ ਸੀ। ਇਸ ਦੇ ਬਾਅਦ ਤੋਂ 2017 ਤੱਕ ਉਨ੍ਹਾਂ ਨੇ 304 ਵਨਡੇਅ ਇੰਟਰਨੈਸ਼ਨਲ ਮੈਚ ਖੇਡੇ, ਜਿਨ੍ਹਾਂ ਦੀਆਂ 278 ਪਾਰੀਆਂ ਵਿਚ ਉਨ੍ਹਾਂ ਨੇ 14 ਸੈਂਕੜੇ ਤੇ 52 ਅਰਧ-ਸੈਂਕੜੇ ਦੇ ਦਮ ਉੱਤੇ 8701 ਦੌੜਾਂ ਬਣਾਈਆਂ। ਵਨਡੇਅ ਕ੍ਰਿਕਟ ਵਿਚ ਉਨ੍ਹਾਂ ਨੇ 161 ਪਾਰੀਆਂ ਵਿਚ 111 ਵਿਕਟਾਂ ਪੱਟੀਆਂ ਹਨ। ਇਸ ਤੋਂ ਇਲਾਵਾ ਟੈਸਟ ਕ੍ਰਿਕਟ ਵਿਚ ਉਨ੍ਹਾਂ ਨੇ 2003 ਵਿਚ ਕਦਮ ਰੱਖਇਆ ਤੇ 2012 ਤੱਕ ਉਹ ਸਿਰਫ 40 ਮੁਕਾਬਲੇ ਹੀ ਖੇਡ ਸਕੇ, ਜਿਨ੍ਹਾਂ ਵਿਚ ਉਨ੍ਹਾਂ ਨੇ 3 ਸੈਂਕੜੇ ਤੇ 11 ਅਰਧ-ਸੈਂਕੜਿਆਂ ਦੇ ਨਾਲ ਕੁੱਲ 1900 ਦੌੜਾਂ ਬਣਾਈਆਂ ਤੇ 9 ਵਿਕਟਾਂ ਵੀ ਹਾਸਲ ਕੀਤੀਆਂ। ਉਥੇ ਹੀ 2007 ਤੋਂ 2017 ਤੱਕ ਯੁਵਰਾਜ ਸਿੰਘ ਨੇ 58 ਟੀ20 ਇੰਟਰਨੈਸ਼ਨਲ ਮੈਚ ਖੇਡੇ, ਜਿਨ੍ਹਾਂ ਵਿਚ 8 ਅਰਧ-ਸੈਂਕੜਿਆਂ ਦੇ ਨਾਲ ਉਹ 1177 ਦੌੜਾਂ ਬਣਾਉਣ ਵਿਚ ਸਫਲ ਰਹੇ ਤੇ 31 ਪਾਰੀਆਂ ਵਿਚ 28 ਵਿਕਟਾਂ ਵੀ ਹਾਸਲ ਕੀਤੀਆਂ।
ਓ ਤੇਰੀ! 13 ਗੇਂਦਾਂ ਦਾ ਓਵਰ... ਜਿੱਤਿਆ ਜਤਾਇਆ ਮੁਕਾਬਲਾ ਹਾਰ ਗਈ ਟੀਮ
NEXT STORY