ਚੇਨਈ, (ਭਾਸ਼ਾ) ਭਾਰਤੀ ਟੇਬਲ ਟੈਨਿਸ ਸਟਾਰ ਸ਼੍ਰੀਜਾ ਅਕੁਲਾ ਤਣਾਅ ਦੇ ਕਾਰਨ ਅਲਟੀਮੇਟ ਟੇਬਲ ਟੈਨਿਸ (ਯੂ.ਟੀ.ਟੀ.) ਲੀਗ ਦੇ ਆਗਾਮੀ ਸੀਜ਼ਨ ਤੋਂ ਬਾਹਰ ਹੋ ਗਈ ਹੈ। ਸ੍ਰੀਜਾ ਅਤੇ ਵਿਸ਼ਵ ਦੀ 25ਵੇਂ ਨੰਬਰ ਦੀ ਖਿਡਾਰਨ ਮਨਿਕਾ ਬੱਤਰਾ ਨੇ ਪੈਰਿਸ ਓਲੰਪਿਕ ਵਿੱਚ ਵਿਅਕਤੀਗਤ ਮੁਕਾਬਲੇ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਥਾਂ ਬਣਾਉਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਕੇ ਇਤਿਹਾਸ ਰਚਿਆ ਸੀ।
ਸ਼੍ਰੀਜਾ ਵਿਸ਼ਵ ਰੈਂਕਿੰਗ 'ਚ 22ਵੇਂ ਸਥਾਨ 'ਤੇ ਭਾਰਤ ਦੀ ਚੋਟੀ ਦੀ ਖਿਡਾਰਨ ਹੈ। ਦੋ ਵਾਰ ਦੇ ਰਾਸ਼ਟਰੀ ਚੈਂਪੀਅਨ ਅਕੁਲਾ ਨੇ ਯੂਟੀਟੀ 'ਚ ਜੈਪੁਰ ਪੈਟ੍ਰੀਅਟਸ ਲਈ ਖੇਡਣਾ ਸੀ ਪਰ ਸੋਮਵਾਰ ਨੂੰ ਜਾਰੀ ਬਿਆਨ 'ਚ 26 ਸਾਲਾ ਖਿਡਾਰੀ ਨੇ ਦੱਸਿਆ ਕਿ ਉਸ ਨੂੰ ਛੇ ਹਫਤੇ ਆਰਾਮ ਕਰਨ ਦੀ ਲੋੜ ਹੈ।
ਸ਼੍ਰੀਜਾ ਨੇ ਕਿਹਾ, “ਮੈਨੂੰ ਇਹ ਦੱਸਦੇ ਹੋਏ ਦੁੱਖ ਹੋ ਰਿਹਾ ਹੈ ਕਿ ਮੈਨੂੰ ਤਣਾਅ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਮੇਰੇ ਡਾਕਟਰ ਦੀ ਸਲਾਹ 'ਤੇ ਮੈਨੂੰ ਛੇ ਹਫ਼ਤੇ ਦਾ ਆਰਾਮ ਕਰਨ ਦੀ ਜ਼ਰੂਰਤ ਹੈ, ਬਦਕਿਸਮਤੀ ਨਾਲ ਇਸ ਦਾ ਮਤਲਬ ਹੈ ਕਿ ਮੈਂ ਯੂਟੀਟੀ ਦੇ ਆਉਣ ਵਾਲੇ ਸੀਜ਼ਨ ਵਿੱਚ ਹਿੱਸਾ ਨਹੀਂ ਲੈ ਸਕਾਂਗੀ ਯੂਟੀਟੀ 22 ਅਗਸਤ ਤੋਂ 7 ਸਤੰਬਰ ਤੱਕ ਚੇਨਈ ਵਿੱਚ ਖੇਡਿਆ ਜਾਵੇਗਾ।
ਇੰਗਲੈਂਡ ਦੇ ਕਪਤਾਨ ਸਟੋਕਸ ਸ਼੍ਰੀਲੰਕਾ ਖਿਲਾਫ ਸੀਰੀਜ਼ ਤੋਂ ਪਹਿਲਾਂ ਜ਼ਖਮੀ
NEXT STORY