ਸਪੋਰਟਸ ਡੈਸਕ-ਨੌਜਵਾਨ ਭਾਰਤੀ ਬੈਡਮਿੰਟਨ ਖਿਡਾਰੀ ਰੌਨਕ ਚੌਹਾਨ ਨੇ ਅਮਰੀਕੀ ਓਪਨ ’ਚ ਵੱਡਾ ਉਲਟਫੇਰ ਕਰਦੇ ਹੋਏ ਚੀਨੀ ਤਾਈਪੇ ਦੇ ਦੁਨੀਆ ਦੇ 6ਵੇਂ ਨੰਬਰ ਦੇ ਖਿਡਾਰੀ ਤੇ ਚੋਟੀ ਦਰਜਾ ਪ੍ਰਾਪਤ ਚਾਊ ਟਿਏਨ ਚੇਨ ਨੂੰ ਸਿੱਧੇ ਸੈੱਟਾਂ ’ਚ ਹਰਾ ਦਿੱਤਾ। ਭਾਰਤ ਦੀ ਕਾਂਸੀ ਦਾ ਤਮਗਾ ਜਿੱਤਣ ਵਾਲੀ ਵਿਸ਼ਵ ਜੂਨੀਅਰ ਟੀਮ ’ਚ ਸ਼ਾਮਲ ਰਹੇ ਦੁਨੀਆ ਦੇ 80ਵੇਂ ਨੰਬਰ ਦੇ ਖਿਡਾਰੀ ਰੌਨਕ ਨੇ ਟਿਏਨ ਨੂੰ 21-17, 26-24 ਨਾਲ ਹਰਾਇਆ ਤੇ ਇਜ਼ਰਾਈਲ ਦੇ ਮਿਸ਼ੇਲ ਜ਼ਿਲਬਰਮੈਨ ਦੇ ਨਾਲ ਕੁਆਰਟਰ ਫਾਈਨਲ ਮੁਕਾਬਲਾ ਤੈਅ ਕੀਤਾ।
ਮਹਿਲਾ ਸਿੰਗਲਜ਼ ’ਚ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਤਨਵੀ ਸ਼ਰਮਾ, ਰਕਸ਼ਿਤਾ ਸ਼੍ਰੀ ਤੇ ਦੇਵਿਕਾ ਸਿਹਾਗ ਵੀ ਆਖਰੀ-8 ’ਚ ਪਹੁੰਚ ਗਈਆਂ। 5ਵਾਂ ਦਰਜਾ ਪ੍ਰਾਪਤ ਤਨਵੀ ਨੇ ਚੀਨੀ ਤਾਈਪੇ ਦੀ ਤੁੰਗ ਸਿਊ ਤੁੰਗ ਨੂੰ 21-12, 21-19 ਨਾਲ ਹਰਾਇਆ ਜਦਕਿ ਰਕਸ਼ਿਤਾ ਨੇ ਵੀ ਚੀਨੀ ਤਾਈਪੇ ਦੀ ਹੀ ਚੇਨ ਸੁ ਯੂ ਨੂੰ 21-4, 21-19 ਨਾਲ ਹਰਾ ਦਿੱਤੀ। 6ਵਾਂ ਦਰਜਾ ਪ੍ਰਾਪਤ ਦੇਵਿਕਾ ਨੇ ਥਾਈਲੈਂਡ ਦੀ ਟੋਨਰੁਗ ਸੈਹੇਂਗ ਨੂੰ 21-17, 21-19 ਨਾਲ ਹਰਾਇਆ। ਤਜ਼ਰੇਬਕਾਰ ਕਿਦਾਂਬੀ ਸ਼੍ਰੀਕਾਂਤ ਨੇ ਪੁਰਸ਼ ਸਿੰਗਲਜ਼ ’ਚ ਮਲੇਸ਼ੀਆ ਦੇ ਲੀ ਜੀ ਜੀਆ ਨੂੰ 21-14, 21-13 ਨਾਲ ਹਰਾ ਕੇ ਭਾਰਤ ਲਈ ਇਕ ਸ਼ਾਨਦਾਰ ਦਿਨ ਦੀ ਸਮਾਪਤੀ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਆਪਣ ਸਰਹੱਦ ਤੋਂ ਬਾਹਰ ਮੈਚ ਖੇਡਣ ਵਾਲਾ ਪਹਿਲਾ ਵਿਸ਼ਵ ਕੱਪ ਮੇਜ਼ਬਾਨ ਬਣੇਗਾ ਕੈਨੇਡਾ
NEXT STORY