ਮੋਹਾਲੀ : ਭਾਰਤ ਦੇ ਸਾਬਕਾ ਬੱਲੇਬਾਜ਼ ਯੁਵਰਾਜ ਸਿੰਘ ਨੇ ਮੰਗਲਵਾਰ ਨੂੰ ਇੱਥੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਸਨਮਾਨਿਤ ਕੀਤੇ ਜਾਣ ਤੋਂ ਬਾਅਦ ਕਿਹਾ ਕਿ ਸੂਬਾ ਇਕਾਈਆਂ ਨੂੰ ਘਰੇਲੂ ਅਤੇ ਅੰਤਰਰਾਸ਼ਟਰੀ ਕ੍ਰਿਕਟਰਾਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਨੀ ਚਾਹੀਦੀ ਹੈ। ਲਗਭਗ 2 ਦਹਾਕਿਆਂ ਤੱਕ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਤੋਂ ਬਾਅਦ, ਇਸ 40 ਸਾਲਾ ਅਨੁਭਵੀ ਆਲਰਾਊਂਡਰ ਨੇ 2019 ਵਿੱਚ ਸੰਨਿਆਸ ਲੈ ਲਿਆ। ਉਹ ਮੰਗਲਵਾਰ ਨੂੰ ਇੱਥੋਂ ਦੇ ਪੀ. ਸੀ. ਏ. (ਪੰਜਾਬ ਕ੍ਰਿਕਟ ਐਸੋਸੀਏਸ਼ਨ) ਸਟੇਡੀਅਮ ਵਿੱਚ ਆਏ। ਉਨ੍ਹਾਂ ਨੇ ਘਰੇਲੂ ਮੈਚਾਂ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਦਿਆਂ ਇਸ ਸਟੇਡੀਅਮ ਵਿੱਚ ਕਈ ਮੈਚ ਖੇਡੇ ਹਨ।
ਇਹ ਵੀ ਪੜ੍ਹੋ : T20 WC 2022 ਲਈ ਨਿਊਜ਼ੀਲੈਂਡ ਦੀ 15 ਮੈਂਬਰੀ ਟੀਮ ਦਾ ਐਲਾਨ, ਜਾਣੋ ਕਿਸ ਨੂੰ ਮਿਲਿਆ ਮੌਕਾ

ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ ਟੀ-20 ਮੈਚ ਦੌਰਾਨ ਮੋਹਾਲੀ ਦੇ ਕ੍ਰਿਕਟ ਸਟੇਡੀਅਮ ਦੀਆਂ 2 ਦਰਸ਼ਕ ਗੈਲਰੀਆਂ (ਸਟੈਂਡ) ਦੇ ਨਾਂ ਯੁਵਰਾਜ ਸਿੰਘ ਅਤੇ ਆਫ ਸਪਿਨਰ ਹਰਭਜਨ ਸਿੰਘ ਦੇ ਨਾਂ 'ਤੇ ਰੱਖੇ ਗਏ। ਭਾਰਤ ਨੂੰ 2011 ਦਾ ਵਿਸ਼ਵ ਚੈਂਪੀਅਨ ਬਣਾਉਣ ਵਾਲੇ ਨਾਇਕਾਂ ਵਿੱਚੋਂ ਯੁਵਰਾਜ ਇੱਥੇ ਬੀ. ਸੀ. ਸੀ. ਆਈ. ਦਾ ‘ਬਲੇਜ਼ਰ’ ਪਹਿਨ ਕੇ ਆਏ ਸਨ।


ਸਮਾਰੋਹ ਦੇ ਬਾਅਦ ਯੁਵਰਾਜ ਸਿੰਘ ਨੇ ਟਵੀਟ ਕਰਦੇ ਲਿਖਿਆ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਟੇਡੀਅਮ 'ਚ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਨੀਲੀ ਜਰਸੀ ਵਾਲੇ ਮੁੰਡੇ ! ਮੇਰੇ ਘਰੇਲੂ ਮੈਦਾਨ 'ਚ ਮੇਰੇ ਨਾਂ 'ਤੇ ਇਕ ਸਟੈਂਡ ਰੱਖਣ ਲਈ ਬਹੁਤ ਧੰਨਵਾਦ। ਮੇਰੇ ਵੀਰ ਹਰਭਜਨ ਸਿੰਘ ਨੂੰ ਵੀ ਮੇਰੇ ਵਾਂਗ ਇਹ ਸਨਮਾਨ ਮਿਲਣ 'ਤੇ ਵਧਾਈ।

ਸਾਬਕਾ ਧਾਕੜ ਗੇਂਦਬਾਜ਼ ਹਰਭਜਨ ਸਿੰਘ ਨੇ ਇਸ ਸਨਮਾਨ ਦੇ ਬਾਅਦ ਟਵੀਟ ਕਰਦੇ ਹੋਏ ਲਿਖਿਆ ਕਿ ਕ੍ਰਿਕਟ 'ਚ ਮੇਰੇ ਯੋਗਦਾਨ ਦੇ ਸਨਮਾਨ 'ਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਦੇ ਕ੍ਰਿਕਟ ਸਟੇਡੀਅਮ ਦੇ ਇਕ ਸਟੈਂਡ ਦਾ ਨਾਂ ਮੇਰੇ ਨਾਂ 'ਤੇ ਰੱਖਣ 'ਤੇੇ ਬਹੁਤ ਚੰਗਾ ਮਹਿਸੂਸ ਕਰ ਰਿਹਾ ਹਾਂ। ਮੈਂ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ, ਰਾਘਵ ਚੱਢਾ ਤੇ ਪੀ. ਸੀ. ਏ. ਕ੍ਰਿਕਟ ਵਲੋਂ ਇਸ ਸਨਮਾਨ ਦੇਣ ਲਈ ਬਹੁਤ ਧੰਨਵਾਦੀ ਹਾਂ। ਖੇਡਾਂ ਨੂੰ ਉਤਸ਼ਾਹਤ ਕਰਨਾ ਜਾਰੀ ਰਹੇਗਾ।

ਇਹ ਵੀ ਪੜ੍ਹੋ : ਕਬੱਡੀ ਖਿਡਾਰੀਆਂ ਨੂੰ ਟਾਇਲਟ 'ਚ ਪਰੋਸਿਆ ਗਿਆ ਖਾਣਾ, ਵੀਡੀਓ ਵਾਇਰਲ ਹੋਣ ਮਗਰੋਂ ਲਿਆ ਗਿਆ ਵੱਡਾ ਐਕਸ਼ਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਬਦਲਦੇ ਭਾਰਤ ’ਚ ਨਵੀਂ ਸਿੱਖਿਆ ਨੀਤੀ ਸਾਬਿਤ ਹੋਵੇਗੀ ਮੀਲ ਪੱਥਰ: ਅਨੁਰਾਗ ਠਾਕੁਰ
NEXT STORY