ਨਵੀਂ ਦਿੱਲੀ— ਭਾਰਤ ਦੇ ਸਟਾਰ ਮੁੱਕੇਬਾਜ਼ ਵਿਜੇਂਦਰ ਸਿੰਘ ਦਾ 12 ਅਪ੍ਰੈਲ ਨੂੰ ਹੋਣ ਵਾਲਾ ਅਮਰੀਕਾ ਵਿਚ ਬੇਸਬਰੀ ਨਾਲ ਉਡੀਕਿਆ ਜਾ ਰਿਹਾ ਪੇਸ਼ੇਵਰ ਡੈਬਿਊ ਮੈਚ ਸੋਮਵਾਰ ਟਲ ਗਿਆ, ਜਦੋਂ ਲਾਸ ਏਂਜਲਸ ਵਿਚ ਅਭਿਆਸ ਸੈਸ਼ਨ ਦੌਰਾਨ ਉਹ ਜ਼ਖ਼ਮੀ ਹੋ ਗਿਆ। ਮੁੱਕੇਬਾਜ਼ੀ ਵਿਚ ਭਾਰਤ ਦੇ ਪਹਿਲੇ ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ਦੇ ਤਮਗਾ ਜੇਤੂ 33 ਸਾਲ ਦੇ ਵਿਜੇਂਦਰ ਨੇ ਵੇਸਿਲੀ ਲੋਮਾਚੇਨਕੋ-ਐਂਥੋਨੀ ਕ੍ਰੋਲਾ ਅੰਡਰਕਾਰਡ ਵਿਚ ਸਟੇਪਲਸ ਸੈਂਟਰ ਵਿਚ ਅਮਰੀਕਾ ਵਿਚ ਪੇਸ਼ੇਵਰ ਡੈਬਿਊ ਕਰਨਾ ਸੀ। ਇਹ 8ਵੇਂ ਦੌਰ ਦਾ ਮੁਕਾਬਲਾ ਸੀ, ਜਿਸ ਵਿਚ ਉਸ ਦੇ ਵਿਰੋਧੀ 'ਤੇ ਫੈਸਲਾ ਹੁਣ ਤਕ ਨਹੀਂ ਕੀਤਾ ਗਿਆ ਸੀ।
ਵਿਜੇਂਦਰ ਨੇ ਆਪਣੇ ਟ੍ਰੇਨਿੰਗ ਬੇਸ ਤੋਂ ਦੱਸਿਆ, ''ਸ਼ੁੱਕਰਵਾਰ ਅਭਿਆਸ ਸੈਸ਼ਨ ਦੌਰਾਨ ਮੈਂ ਜ਼ਖ਼ਮੀ ਹੋ ਗਿਆ। ਮੇਰੀ ਖੱਬੀ ਅੱਖ ਵਿਚ ਦੋ ਤਰ੍ਹਾਂ ਦੇ ਟਾਂਕੇ ਲੱਗੇ ਹਨ ਤੇ ਡਾਕਟਰਾਂ ਨੇ ਕਿਹਾ ਕਿ ਆਗਾਮੀ ਸ਼ੁੱਕਰਵਾਰ ਨੂੰ ਉਹ ਬਾਹਰੀ ਟਾਂਕੇ ਹਟਾ ਦੇਣਗੇ।'' ਵਿਜੇਂਦਰ 10 ਮੈਚਾਂ ਦੇ ਆਪਣੇ ਪੇਸ਼ੇਵਰ ਕਰੀਅਰ ਦੌਰਾਨ ਹੁਣ ਤਕ ਅਜੇਤੂ ਰਿਹਾ ਹੈ ਤੇ ਇਸ ਦੌਰਾਨ ਉਸ ਨੇ ਡਬਲਯੂ. ਬੀ. ਓ. ਏਸ਼ੀਆ ਪੈਸੇਫਿਕ ਸੁਪਰ ਵੈਲਟਰਵੇਟ ਖਿਤਾਬ ਵੀ ਜਿੱਤਿਆ। ਉਹ 2015 'ਚ ਪੇਸ਼ੇਵਰ ਮੁੱਕੇਬਾਜ਼ ਬਣਿਆ ਸੀ।
ਨਹੀਂ ਪਤਾ ਧੋਨੀ ਵਿਸ਼ਵ ਕੱਪ ਤੋਂ ਬਾਅਦ ਕੀ ਕਰੇਗਾ : ਫਲੇਮਿੰਗ
NEXT STORY