ਢਾਕਾ- ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਸ਼ੇਰੇ ਬੰਗਲਾ ਨੈਸ਼ਨਲ ਸਟੇਡੀਅਮ ਢਾਕਾ ਵਿਚ ਤੀਜੇ ਤੇ ਆਖਰੀ ਟੀ-20 ਮੈਚ 'ਚ ਬੰਗਲਾਦੇਸ਼ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਖੁਸ਼ੀ ਪ੍ਰਗਟ ਕੀਤੀ। ਇਸ ਜਿੱਤ ਦੇ ਨਾਲ ਪਾਕਿਸਤਾਨ ਨੇ ਤਿੰਨ ਮੈਚਾਂ ਦੀ ਸੀਰੀਜ਼ 3-0 ਨਾਲ ਜਿੱਤ ਲਈ ਤੇ ਹੁਣ ਦੋਵੇਂ ਟੀਮਾਂ ਸ਼ੁੱਕਰਵਾਰ ਨੂੰ ਚਟਗਾਓ ਵਿਚ ਸ਼ੁਰੂ ਹੋਣ ਵਾਲੀ 2 ਮੈਚਾਂ ਦੀ ਟੈਸਟ ਸੀਰੀਜ਼ ਵਿਚ ਭਿੜਨਗੀਆਂ।
ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ ਨੂੰ ਲੈ ਕੇ ICC ਨੇ ਕਿਹਾ- 2 ਸਾਲ ਦਾ ਚੱਕਰ ਕ੍ਰਿਕਟ ਲਈ ਵਧੀਆ
ਬਾਬਰ ਨੇ ਮੈਚ ਤੋਂ ਬਾਅਦ ਕਿਹਾ ਕਿ ਜਿਸ ਤਰ੍ਹਾਂ ਨਾਲ ਹਰੇਕ ਖਿਡਾਰੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਉਸਦਾ ਸਿਹਰਾ ਪੂਰੀ ਟੀਮ ਨੂੰ ਜਾਂਦਾ ਹੈ। ਸਾਡੀ ਫੀਲਡਿੰਗ ਵਿਚ ਕਾਫੀ ਸੁਧਾਰ ਹੋਇਆ ਹੈ। ਮੱਧਕ੍ਰਮ ਨੇ ਵੀ ਮੈਚ ਜਿਤਾਉਣ ਦੀ ਜ਼ਿੰਮੇਦਾਰੀ ਨਿਭਾਈ। ਅਸੀਂ ਇਸ ਆਤਮਵਿਸ਼ਵਾਸ ਨੂੰ ਟੈਸਟ ਵਿਚ ਲੈ ਕੇ ਜਾਣਾ ਚਾਹੁੰਦੇ ਹਾਂ। ਪ੍ਰਸ਼ੰਸਕਾਂ ਦਾ ਧੰਨਵਾਦ। ਅਸੀਂ ਇੰਨ੍ਹਾਂ ਤਿੰਨਾਂ ਮੈਚਾਂ ਦਾ ਆਨੰਦ ਲਿਆ। ਦੱਸ ਦੇਈਏ ਕਿ 125 ਦੌੜਾਂ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਨੇ ਪਾਵਰ ਪਲੇਅ ਤੱਕ ਸਿਰਫ 28 ਦੌੜਾਂ ਬਣਾਈਆਂ ਸਨ ਪਰ ਹੁਣ ਬੰਗਲਾਦੇਸ਼ ਦੇ ਗੇਂਦਬਾਜ਼ ਅਮੀਨੁਲ ਇਸਲਾਮ ਨੇ ਬਾਬਰ ਆਜ਼ਮ ਨੂੰ ਆਊਟ ਕਰ ਦਿੱਤਾ। ਪਾਕਿਸਤਾਨ ਨੂੰ ਜਿੱਤ ਦੇ ਲਈ ਤਿੰਨ ਦੌੜਾਂ ਦੀ ਜ਼ਰੂਰਤ ਸੀ ਫਿਰ ਮੁਹੰਮਦ ਨਵਾਜ਼ ਨੇ ਚੌਕਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ।
ਇਹ ਖ਼ਬਰ ਪੜ੍ਹੋ- BAN v PAK : ਪਾਕਿ ਨੇ ਬੰਗਲਾਦੇਸ਼ ਨੂੰ 3-0 ਨਾਲ ਕੀਤਾ ਕਲੀਨ ਸਵੀਪ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕਾਨਪੁਰ ਪਹੁੰਚੀ ਭਾਰਤ-ਨਿਊਜ਼ੀਲੈਂਡ ਟੀਮ, ਕੱਲ ਤੋਂ ਕਰੇਗੀ ਨੈੱਟ ਅਭਿਆਸ
NEXT STORY