ਸਪੋਰਟਸ ਡੈਸਕ- ਪੰਜਵਾਂ ਦਰਜਾ ਸਟੇਫਾਨੋਸ ਸਿਤਸਿਪਾਸ ਨੇ ਪਹਿਲਾ ਸੈੱਟ ਹਾਰਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਜਾਨ ਇਸਨਰ ਨੂੰ 5-7, 6-3, 7-6, 6-1 ਨਾਲ ਹਰਾ ਕੇ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਚੌਥੇ ਦੌਰ ਵਿਚ ਪ੍ਰਵੇਸ਼ ਕਰ ਲਿਆ। ਜਦਕਿ ਸਪੈਨਿਸ਼ ਖਿਡਾਰੀ ਪਾਬਲੋ ਕੈਰੋਨਾ ਬੁਸਤਾ ਅਗੁਟ ਨੇ ਵੀ ਅਮਰੀਕਾ ਦੇ ਸਟੀਵ ਜਾਨਸਨ ਨੂੰ 6-4, 6-4, 6-2 ਨਾਲ ਮਾਤ ਦੇ ਕੇ ਅਗਲੇ ਦੌਰ ਵਿਚ ਥਾਂ ਬਣਾਈ। ਪਿਛਲੇ ਸਾਲ ਸੈਮੀਫਾਈਨਲ ਵਿਚ ਪੁੱਜਣ ਵਾਲੇ ਸਿਤਸਿਪਾਸ ਨੇ ਦੋ ਘੰਟੇ ਤੇ 38 ਮਿੰਟ ਤਕ ਚੱਲੇ ਮੁਕਾਬਲੇ ਵਿਚ ਇਸਨਰ ਨੂੰ ਮਾਤ ਦਿੱਤੀ।
ਸਿਤਸਿਪਾਸ ਨੇ ਪਹਿਲੀ ਸਰਵ 'ਤੇ 86 ਫ਼ੀਸਦੀ ਪੁਆਇੰਟ ਹਾਸਲ ਕੀਤੇ। ਦੂਜੇ ਪਾਸੇ ਮਹਿਲਾ ਸਿੰਗਲਜ਼ ਵਿਚ ਚੈੱਕ ਗਣਰਾਜ ਦੀ ਮਾਰਕੋਟਾ ਵੋਂਦਰੋਯੂਸੋਵਾ ਨੇ ਪੋਲੋਨਾ ਹਰਕੋਗ ਨੂੰ ਸਿੱਧੇ ਸੈੱਟਾਂ ਵਿਚ 6-3, 6-3 ਨਾਲ ਹਰਾ ਕੇ ਚੌਥੇ ਦੌਰ ਵਿਚ ਆਪਣੀ ਥਾਂ ਪੱਕੀ ਕਰ ਲਈ। 2019 ਦੀ ਉੱਪ ਜੇਤੂ ਵੋਂਦਰੋਯੂਸੋਵਾ ਨੂੰ ਉਸ ਸਮੇਂ ਫਾਈਨਲ ਵਿਚ ਐਸ਼ਲੇ ਬਾਰਟੀ ਤੋਂ ਹਾਰ ਸਹਿਣੀ ਪਈ ਸੀ। ਹੋਰ ਮੁਕਾਬਲਿਆਂ ਵਿਚ ਸਪੇਨ ਦੀ ਪਾਲਾ ਬਦੋਸਾ ਗਿਬਰਟ ਨੇ ਤਿੰਨ ਸੈੱਟਾਂ ਤਕ ਚੱਲੇ ਮੁਕਾਬਲੇ ਵਿਚ ਰੋਮਾਨੀਆ ਦੀ ਏਨਾ ਬੋਗਡਨ ਨੂੰ 2-6, 7-6, 6-4 ਨਾਲ ਹਰਾਇਆ। ਹਾਲਾਂਕਿ ਹੁਣ ਚੌਥੇ ਦੌਰ ਵਿਚ ਬੋਂਦਰੋਯੂਸੋਵਾ ਦਾ ਸਾਹਮਣਾ ਤੀਜੇ ਦੌਰ ਵਿਚ ਜਿੱਤਣ ਵਾਲੀ ਸਪੇਨ ਦੀ ਪਾਲਾ ਬਦੋਸਾ ਨਾਲ ਹੋਵੇਗਾ।
WTC Final ਦੌਰਾਨ ਕਾਰਤਿਕ ਨਿਭਾਏਗਾ ਅਹਿਮ ਭੂਮਿਕਾ, ਗਾਵਸਕਰ ਨੇ ਦਿੱਤੀਆਂ ਸ਼ੁੱਭਕਾਮਨਾਵਾਂ
NEXT STORY