ਸਿਡਨੀ— ਮੁਅੱਤਲੀ ਝੱਲ ਰਹੇ ਸਾਬਕਾ ਆਸਟਰੇਲੀਆਈ ਕਪਤਾਨ ਸਟੀਵਨ ਸਮਿਥ ਨੇ ਮੁਕਾਬਲੇਬਾਜ਼ੀ ਕ੍ਰਿਕਟ 'ਚ ਵਾਪਸੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਤੇ ਅਗਲੇ ਮਹੀਨੇ ਕੈਰੇਬੀਆਈ ਪ੍ਰੀਮੀਅਰ ਲੀਗ (ਸੀ.ਪੀ.ਐੱਲ.) ਟਵੰਟੀ-20 ਟੂਰਨਾਮੈਂਟ 'ਚ ਸ਼ਾਕਿਬ ਅਲ ਹਸਨ ਦੀ ਜਗ੍ਹਾ ਲੈਣਗੇ। ਦੱਖਣੀ ਅਫਰੀਕਾ 'ਚ ਹੋਏ ਗੇਂਦ ਨਾਲ ਛੇੜਛਾੜ ਦੇ ਮਾਮਲੇ 'ਚ ਦੋਸ਼ੀ ਪਾਏ ਜਾਣ ਦੇ ਬਾਅਦ ਇਕ ਸਾਲ ਦੀ ਮੁਅੱਤਲੀ ਝਲ ਰਹੇ ਸਮਿਥ 'ਤੇ ਕੌਮਾਂਤਰੀ ਅਤੇ ਆਪਣੇ ਰਾਜ ਕ੍ਰਿਕਟ 'ਚ ਖੇਡਣ ਦੀ ਮਨਾਹੀ ਹੈ ਪਰ ਉਹ ਲੀਗ ਕ੍ਰਿਕਟ 'ਚ ਖੇਡ ਸਕਦੇ ਹਨ ਅਤੇ ਗਲੋਬਲ ਟਵੰਟੀ-20 ਕੈਨੇਡਾ ਲੀਗ 'ਚ ਖੇਡ ਚੁੱਕੇ ਹਨ।
ਵਿਸ਼ਵ 'ਚ ਅਜੇ ਵੀ ਨੰਬਰ ਇਕ ਟੈਸਟ ਬੱਲੇਬਾਜ਼ ਸਮਿਥ ਨੇ ਕੈਰੇਬੀਅਨ ਪ੍ਰੀਮੀਅਰ ਲੀਗ 'ਚ ਬਾਰਬਾਡੋਸ ਟ੍ਰਾਈਡੇਂਟਸ ਦੇ ਲਈ ਕਰਾਰ ਕੀਤਾ ਹੈ ਜਿਸ 'ਚ ਉਹ ਸ਼ਾਕਿਬ ਦੀ ਜਗ੍ਹਾ ਲੈਣਗੇ। ਬੰਗਲਾਦੇਸ਼ੀ ਆਲਰਾਊਂਡਰ ਸ਼ਾਕਿਬ ਟੂਰਨਾਮੈਂਟ ਦੇ ਲਈ ਉਪਲਬਧ ਨਹੀਂ ਰਹਿਣਗੇ। ਟ੍ਰਾਈਡੇਂਟਸ ਦੇ ਕੋਚ ਰਾਬਿਨ ਸਿੰਘ ਨੇ ਜਾਰੀ ਬਿਆਨ 'ਚ ਕਿਹਾ, ''ਸਾਡੇ ਲਈ ਇਹ ਦੁੱਖ ਦੀ ਗੱਲ ਹੈ ਕਿ ਸ਼ਾਕਿਬ ਟੁਰਨਾਮੈਂਟ 'ਚ ਨਹੀਂ ਖੇਡ ਸਕਣਗੇ ਪਰ ਉਨ੍ਹਾਂ ਦੀ ਜਗ੍ਹਾ ਹੁਣ ਸਮਿਥ ਸਾਡੇ ਕੋਲ ਹਨ ਜੋ ਵਿਸ਼ਵ ਪੱਧਰੀ ਬੱਲੇਬਾਜ਼ ਹਨ।'' ਉਨ੍ਹਾਂ ਕਿਹਾ, ''ਸਮਿਥ ਨੇ ਕੌਮਾਂਤਰੀ ਪੱਧਰ 'ਤੇ ਦੁਨੀਆ ਭਰ 'ਚ ਕ੍ਰਿਕਟ ਖੇਡਿਆ ਹੈ, ਸਾਨੂੰ ਪੂਰਾ ਯਕੀਨ ਹੈ ਕਿ ਟ੍ਰਾਈਡੇਂਟਸ ਲਈ ਸਮਿਥ ਬਹੁਤ ਵੱਡੀ ਸਫਲਤਾ ਸਾਬਤ ਹੋਣਗੇ।''
ਆਇਰਲੈਂਡ ਨੂੰ ਹਰਾ ਕੇ ਵਿਸ਼ਵ ਕੱਪ 'ਚ ਜਿੱਤ ਦਾ ਸਵਾਦ ਚੱਖਣ ਉਤਰੇਗੀ ਭਾਰਤੀ ਮਹਿਲਾ ਹਾਕੀ ਟੀਮ
NEXT STORY