ਚੇਨਈ— ਸੁਮਿਤ ਨਾਗਲ ਦੀ ਸ਼ਨੀਵਾਰ ਨੂੰ ਇੱਥੇ ਸੈਮੀਫਾਈਨਲ 'ਚ ਨਿਕੋਲਸ ਮੋਰੇਨੋ ਡੀ ਅਲਬੋਰਨ ਦੇ ਹੱਥੋਂ ਸਿੱਧੇ ਸੈੱਟਾਂ 'ਚ ਹਾਰ ਦੇ ਨਾਲ ਚੇਨਈ ਓਪਨ ਏਟੀਪੀ ਚੈਲੰਜਰ ਟੈਨਿਸ ਟੂਰਨਾਮੈਂਟ ਦੇ ਸਿੰਗਲ ਡਰਾਅ 'ਚ ਭਾਰਤ ਦੀ ਚੁਣੌਤੀ ਖਤਮ ਹੋ ਗਈ। ਕੁਆਲੀਫਾਇੰਗ ਰਾਊਂਡ 'ਚ ਮੁੱਖ ਡਰਾਅ 'ਚ ਜਗ੍ਹਾ ਬਣਾਉਣ ਵਾਲੇ ਨਾਗਲ ਇਕ ਘੰਟੇ 39 ਮਿੰਟ ਤੱਕ ਚੱਲੇ ਮੈਚ 'ਚ ਆਪਣੇ ਅਮਰੀਕੀ ਵਿਰੋਧੀ ਤੋਂ 4-6, 2-6 ਤੋਂ ਹਾਰ ਗਏ।
ਡੀ ਅਲਬੋਰਨ ਫਾਈਨਲ ਵਿੱਚ ਆਸਟਰੇਲੀਆ ਦੇ ਮੈਕਸ ਪਰਸੇਲ ਨਾਲ ਭਿੜੇਗਾ, ਜਿਸ ਨੇ ਦੂਜੇ ਸੈਮੀਫਾਈਨਲ ਵਿੱਚ ਹਮਵਤਨ ਡੈਨ ਸਵੀਨੀ ਨੂੰ 6-4, 7-6(3) ਨਾਲ ਹਰਾਇਆ। ਇਸ ਦੌਰਾਨ ਭਾਰਤ ਦੇ ਅਰਜੁਨ ਖਾਡੇ ਅਤੇ ਗ੍ਰੇਟ ਬ੍ਰਿਟੇਨ ਦੇ ਉਸ ਦੇ ਜੋੜੀਦਾਰ ਜੇ ਕਲਾਰਕ ਨੇ ਫਾਈਨਲ ਵਿੱਚ ਸੇਬੇਸਟਿਅਨ ਓਫਨਰ ਅਤੇ ਨੀਨੋ ਸੇਰਦਾਰਸਿਕ ਨੂੰ 6-0, 6-4 ਨਾਲ ਹਰਾ ਕੇ ਡਬਲਜ਼ ਦਾ ਖਿਤਾਬ ਜਿੱਤਿਆ।
ਅਵਿਨਾਸ਼ ਸਾਬਲੇ ਨੇ ਵਿਸ਼ਵ ਕਰਾਸ ਕਾਉਂਟੀ ਚੈਂਪੀਅਨਸ਼ਿਪ ਵਿੱਚ 35ਵਾਂ ਸਥਾਨ ਕੀਤਾ ਹਾਸਲ
NEXT STORY