ਬੁਕਾਰੇਸਟ—ਰੋਮਾਨੀਆ ਦੀ ਰਾਜਧਾਨੀ ’ਚ ਸੁਪਰਬੇਟ ਚੈੱਸ ਕਲਾਸਿਕ ਸੁਪਰ ਗ੍ਰਾਂਡ ਮਾਸਟਰ ਟੂਰਨਾਮੈਂਟ ਦੇ ਤੀਜੇ ਦਿਨ ਤੀਜੇ ਰਾਊਂਡ ’ਚ ਇਕ ਵਾਰ ਫਿਰ ਮੇਜ਼ਬਾਨ ਦੇਸ਼ ਦੇ ਖਿਡਾਰੀਆਂ ਨੇ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਤੇ ਰੋਮਾਨੀਆ ਦੇ ਚੋਟੀ ਦੇ ਖਿਡਾਰੀ ਤੇ ਵਿਸ਼ਵ ਰੈਂਕਿੰਗ ’ਚ 87ਵੇਂ ਸਥਾਨ ’ਤੇ ਕਾਬਜ਼ ਲੁਪਲੇਸਕੂ ਕੋਂਸਟਇੰਟਨ ਨੇ ਵਿਸ਼ਵ ਦੇ ਨੰਬਰ 4 ਖਿਡਾਰੀ ਦੇ ਮਜ਼ਬੂਤ ਦਾਅਵੇਦਾਰ ਨੀਰਦਲੈਂਡ ਦੇ ਅਨੀਸ਼ ਗਿਰੀ ਨੂੰ ਮਾਤ ਦਿੰਦੇ ਹੋਏ ਵੱਡਾ ਉਲਟਫੇਰ ਕੀਤਾ।
ਕਾਲੇ ਮੋਹਰਿਆਂ ਨਾਲ ਖੇਡ ਰਹੇ ਅਨੀਸ਼ ਨੇ ਇੰਗਲਿਸ਼ ਓਪਨਿੰਗ ’ਚ ਲਗਭਗ ਬਰਾਬਰ ਚਲ ਰਹੇ ਖੇਡ ’ਚ ਕੋਂਸਟਇੰਟਨ ਦੇ ਰਾਜਾ ’ਤੇ ਜ਼ੋਰਦਾਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤੇ ਇਸੇ ਦੌਰਾਨ 31ਵੀਂ ਚਾਲ ’ਚ ਆਪਣੇ ਵਜ਼ੀਰ ਦੀ ਗ਼ਲਤ ਚਾਲ ਨਾਲ ਖ਼ੁਦ ਉਨ੍ਹਾਂ ਦੇ ਰਾਜਾ ਦੀ ਹਾਰ ਹੋਣ ਦੀ ਸਥਿਤੀ ਆ ਗਈ ਤੇ ਖੇਡ 39 ਚਾਲ ’ਚ ਅਨੀਸ਼ ਦੀ ਹਾਰ ਨਾਲ ਖ਼ਤਮ ਹੋਇਆ। ਇਸ ਜਿੱਤ ਨਾਲ ਕੋਂਸਟਇੰਟਨ ਅਮਰੀਕਾ ਦੇ ਫ਼ਾਬਿਆਨੋ ਕਰੂਆਨਾ ਦੇ ਨਾਲ 2 ਅੰਕ ਬਣਾ ਕੇ ਸਾਂਝੀ ਬੜ੍ਹਤ ’ਤੇ ਹਨ। ਹੋਰਨਾ ਨਤੀਜਿਆਂ ’ਚ ਰੂਸ ਦੇ ਅਲੈਕਜ਼ੈਂਡਰ ਗ੍ਰੀਸਚੁਕ ਨੇ ਯੂ. ਐੱਸ. ਏ. ਦੇ ਵੇਸਲੀ ਸੋ ਤੋਂ, ਅਰਜਬੈਜਾਨ ਦੇ ਤੈਮੂਰ ਰਦਜਾਬੋਵ ਨੇ ਫ਼੍ਰਾਂਸ ਦੇ ਮੈਕਸੀਮ ਲਾਗਰੇਵ ਤੋਂ, ਯੂ. ਐੱਸ. ਏ. ਦੇ ਲੇਵੋਨ ਅਰੋਨੀਅਨ ਨੇ ਯੂ. ਐੱਸ. ਏ. ਦੇ ਫ਼ਾਬਿਆਨ ਕਰੂਆਨਾ ਤੋਂ, ਅਜਰਬੈਜਾਨ ਦੇ ਮਮੇਦਘਾਰੋਵ ਨੇ ਰੋਮਾਨੀਆਦੇ ਡੇਕ ਡੈਨੀਅਲ ਨਾਲ ਬਾਜ਼ੀਆਂ ਡਰਾਅ ਖੇਡੀਆਂ।
ਸ਼੍ਰੀਲੰਕਾ ਦੌਰੇ ਤੋਂ ਪਹਿਲਾਂ ਪਤਨੀ ਦੇ ਨਾਲ ਚਾਹਲ ਨੇ ਸ਼ੁਰੂ ਕੀਤਾ ਵਰਕਆਊਟ (ਵੀਡੀਓ)
NEXT STORY