ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਜਨਮ ਪ੍ਰਮਾਣ ਪੱਤਰ ਜਾਅਲਸਾਜ਼ੀ ਮਾਮਲੇ ਵਿਚ ਭਾਰਤ ਦੇ ਚੋਟੀ ਦੇ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ, ਉਸਦੇ ਪਰਿਵਾਰ ਦੇ ਮੈਂਬਰਾਂ ਤੇ ਕੋਚ ਵਿਰੁੱਧ ਦਰਜ ਐੱਫ. ਆਈ. ਆਰ. ਸੋਮਵਾਰ ਨੂੰ ਰੱਦ ਕਰ ਦਿੱਤੀ। ਕੋਰਟ ਨੇ ਕਿਹਾ ਕਿ ਅਪਰਾਧਿਕ ਕਾਰਵਾਈ ਜਾਰੀ ਰੱਖਣਾ ਗੈਰ-ਜ਼ਰੂਰੀ ਹੈ ਤੇ ਇਹ ਅਦਾਲਤੀ ਪ੍ਰਕਿਰਿਆ ਦਾ ਗਲਤ ਇਸਤੇਮਾਲ ਹੈ।
ਸੁਪਰੀਮ ਕੋਰਟ ਨੇ ਇਸ ਤੋਂ ਪਹਿਲਾਂ ਕਰਨਾਟਕ ਸਰਕਾਰ ਤੇ ਸ਼ਿਕਾਇਤਕਰਤਾ ਐੱਮ. ਜੀ. ਨਾਗਰਾਜ ਨੂੰ ਨੋਟਿਸ ਜਾਰੀ ਕੀਤਾ ਸੀ, ਜਿਸ ਨੇ ਦੋਸ਼ ਲਾਇਆ ਸੀ ਕਿ ਲਕਸ਼ੈ ਸੇਨ ਤੇ ਉਸਦੇ ਭਰਾ ਚਿਰਾਗ ਸੇਨ ਦੇ ਜਨਮ ਪ੍ਰਮਾਣ ਪੱਤਰ ਜਾਅਲੀ ਸਨ। ਚੋਟੀ ਦੀ ਅਦਾਲਤ ਕਰਨਾਟਕ ਹਾਈ ਕੋਰਟ ਦੇ 19 ਫਰਵਰੀ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ।
ਹਾਈ ਕੋਰਟ ਨੇ ਸੇਨ, ਉਸਦੇ ਪਰਿਵਾਰ ਦੇ ਮੈਂਬਰਾਂ ਤੇ ਉਸਦੇ ਕੋਚ ਵਿਮਲ ਕੁਮਾਰ ਵੱਲੋਂ ਦਾਇਰ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਸੀ। ਇਹ ਮਾਮਲਾ ਨਾਗਰਾਜ ਵੱਲੋਂ ਦਾਇਰ ਇਕ ਨਿੱਜੀ ਸ਼ਿਕਾਇਤ ਤੋਂ ਬਾਅਦ ਸਾਹਮਣੇ ਆਇਆ ਸੀ, ਜਿਸ ਵਿਚ ਦੋਸ਼ ਲਾਇਆ ਸੀ ਕਿ ਸੇਨ ਦੇ ਮਾਤਾ-ਪਿਤਾ ਧੀਰੇਂਦਰ ਤੇ ਨਿਰਮਲਾ ਸੇਨ, ਉਸਦੇ ਭਰਾ, ਕੋਚ ਤੇ ਕਰਨਾਟਕ ਬੈਡਮਿੰਟਨ ਸੰਘ ਨੇ ਇਕ ਕਰਮਚਾਰੀ ਨਾਲ ਮਿਲ ਕੇ ਉਨ੍ਹਾਂ ਦੇ ਜਨਮ ਪ੍ਰਮਾਣ ਪੱਤਰਾਂ ਵਿਚ ਹੇਰ-ਫੇਰ ਕੀਤੀ ਸੀ।
ਵਿਆਹ ਤੋਂ ਪਹਿਲਾਂ ਇਸ ਅਦਾਕਾਰਾ ਨੂੰ ਡੇਟ ਕਰ ਰਹੇ ਸਨ ਸਚਿਨ ਤੇਂਦੁਲਕਰ! ਹੁਣ ਹੋਇਆ ਵੱਡਾ ਖੁਲਾਸਾ
NEXT STORY