ਸ਼ਾਰਜਾਹ (ਨਿਕਲੇਸ਼ ਜੈਨ)— 6 ਵਾਰ ਦਾ ਰਾਸ਼ਟਰੀ ਚੈਂਪੀਅਨ ਗ੍ਰੈਂਡ ਮਾਸਟਰ ਸੂਰਯ ਸ਼ੇਖਰ ਗਾਂਗੁਲੀ (2633) ਸ਼ਾਰਜਾਹ ਵਿਚ 22 ਮਾਰਚ ਤੋਂ ਸ਼ੁਰੂ ਹੋਣ ਵਾਲੇ ਸ਼ਾਰਜਾਹ ਮਾਸਟਰਸ ਸ਼ਤਰੰਜ ਚੈਂਪੀਅਨਸ਼ਿਪ ਵਿਚ ਭਾਰਤ ਵਲੋਂ ਚੋਟੀ ਦਾ ਖਿਡਾਰੀ ਹੋਵੇਗਾ। ਵੈਸੇ ਚੈਂਪੀਅਨਸ਼ਿਪ ਵਿਚ ਉਸ ਨੂੰ 13ਵਾਂ ਦਰਜਾ ਦਿੱਤਾ ਗਿਆ ਹੈ। ਚੈਂਪੀਅਨਸ਼ਿਪ ਵਿਚ ਟਾਪ ਸੀਡ ਚੀਨਦਾ ਹਾਓ ਵਾਂਗ (2718) ਹੋਵੇਗਾ, ਜਦਕਿ ਦੂਜੀ ਸੀਡ ਰੂਸ ਦੇ ਵਲਾਦੀਮਿਰ ਫੇਡੋਸੀਵ (2715) ਤੇ ਵੀਅਤਨਾਮ ਦਾ ਕੁਯਾਂਗ ਲਿਮ (2715) ਹੋਵੇਗਾ।
ਇਸ ਤੋਂ ਇਲਾਵਾ ਪ੍ਰਮੱਖ ਖਿਡਾਰੀਆਂ ਵਿਚ ਮੌਜੂਦਾ ਵਿਸ਼ਵ ਜੂਨੀਅਰ ਚੈਂਪੀਅਨ ਈਰਾਨ ਦੇ ਪਰਹਮ ਮਘਸੂਦਲ (2673) ਦੀਆਂ ਨਜ਼ਰਾਂ ਵੀ ਖਿਤਾਬ 'ਤੇ ਰਹਿਣਗੀਆਂ। ਜੇ ਗੱਲ ਕੀਤੀ ਜਾਵੇ ਹੋਰਨਾਂ ਭਾਰਤੀਆਂ ਦੀ ਤਾਂ 22 ਦੇਸ਼ਾਂ ਦੇ 166 ਖਿਡਾਰੀਆਂ ਵਿਚ ਸਭ ਤੋਂ ਵੱਡਾ ਦਲ ਭਾਰਤ ਦਾ ਹੀ ਹੈ। ਭਾਰਤ ਵਲੋਂ ਅਭਿਜੀਤ ਗੁਪਤਾ (2612), ਨਿਹਾਲ ਸਰੀਨ (2578), ਸ਼੍ਰੀਨਾਥ ਨਾਰਾਇਣਨ (2555), ਸੰਦੀਪਨ ਚੰਦਾ (2534), ਦੀਪਨ ਚੱਕਰਵਰਤੀ (2534), ਦੇਬਾਸ਼ੀਸ਼ ਦਾਸ (2532), ਵਿਸ਼ਵ ਦਾ ਦੂਜਾ ਸਭ ਤੋਂ ਘੱਟ ਉਮਰ ਦਾ ਗ੍ਰੈਂਡ ਮਾਸਟਰ ਡੀ. ਗੁਕੇਸ਼ (2529) ਤੇ ਵਿਸ਼ਣੂ ਪ੍ਰਸੰਨਾ (2524) ਆਪਣਾ ਦਮਖਮ ਦਿਖਾਉਂਦੇ ਨਜ਼ਰ ਆਉਣਗੇ। ਚੈਂਪੀਅਨਸ਼ਿਪ 22 ਮਾਰਚ ਤੋਂ ਸ਼ੁਰੂ ਹੋ ਕੇ 30 ਮਾਰਚ ਤਕ ਸਵਿਸ ਲੀਗ ਦੇ ਆਧਾਰ 'ਤੇ 9 ਰਾਊਂਡਜ਼ ਵਿਚ ਖੇਡੀ ਜਾਵੇਗੀ।
BCCI ਜਾਂ ਤਾਂ ਪਾਕਿਸਤਾਨ ਨਾਲ ਪੂਰੀ ਤਰ੍ਹਾਂ ਨਾਤਾ ਤੋੜੇ ਜਾਂ ਹਰ ਪੱਧਰ 'ਤੇ ਖੇਡੇ : ਗੰਭੀਰ
NEXT STORY