ਸਪੋਰਟਸ ਡੈਸਕ— ਆਈ.ਪੀ.ਐੱਲ. 2019 ਦੇ ਇਸ ਸੀਜ਼ਨ 'ਚ ਚੇਨਈ ਸੁਪਰ ਕਿੰਗਜ਼ ਦੀ ਟੀਮ 11 ਮੈਚਾਂ 'ਚ 8 ਮੈਚ ਜਿੱਤ ਕੇ ਨੰਬਰ 1 'ਤੇ ਬਣੀ ਹੋਈ ਹੈ। ਪਰ ਸੁਰੇਸ਼ ਰੈਨਾ ਲਈ ਮੌਜੂਦਾ ਆਈ.ਪੀ.ਐੱਲ. ਸੀਜ਼ਨ ਕੁਝ ਖਾਸ ਨਹੀਂ ਰਿਹਾ ਹੈ। ਰੈਨਾ ਨੇ ਅਜੇ ਤਕ 188 ਮੈਚ ਖੇਡਦੇ ਹੋਏ 5232 ਦੌੜਾਂ ਨਾਲ ਬਣਾਏ ਹੋਏ ਹੈ। ਇਸ ਦੇ ਨਾਲ ਹੀ ਰੈਨਾ ਇਕ ਹੋਰ ਰਿਕਾਰਡ ਬਣਾਉਣ ਤੋਂ ਸਿਰਫ ਕੁਝ ਦੂਰੀ 'ਤੇ ਹਨ। ਰੈਨਾ ਆਈ.ਪੀ.ਐੱਲ. 'ਚ ਕੈਚਾਂ ਦਾ ਸੈਂਕੜਾ ਲਗਾਉਣ ਤੋਂ ਸਿਰਫ ਇਕ ਕੈਚ ਦੀ ਦੂਰੀ 'ਤੇ ਖੜੇ ਹਨ।

ਇਸ ਰਿਕਾਰਡ ਨੂੰ ਬਣਾਉਣ ਲਈ ਰੈਨਾ ਪਿਛਲੇ 9 ਮੈਚਾਂ ਤੋਂ ਇੰਤਜ਼ਾਰ ਕਰ ਰਹੇ ਹਨ, ਪਰ ਇੰਤਜ਼ਾਰ ਹੈ ਕਿ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ। ਇਸ ਸੀਜ਼ਨ ਦੀ ਗੱਲ ਕਰੀਏ ਤਾਂ ਰੈਨਾ ਨੇ 12 ਮੈਚ ਖੇਡਦੇ ਹੋਏ ਸਿਰਫ 4 ਕੈਚ ਫੜੇ ਹਨ, ਇਸ ਨੂੰ ਕਿਸਮਤ ਹੀ ਕਹਿ ਸਕਦੇ ਹਾਂ ਕਿ ਪਿਛਲੇ 9 ਮੈਚਾਂ 'ਚ ਰੈਨਾ ਨੂੰ ਇਕ ਵੀ ਕੈਚ ਲੈਣ ਦਾ ਮੌਕਾ ਨਹੀਂ ਮਿਲਿਆ ਹੈ। ਬਾਕੀ ਬਚੇ ਹੋਏ ਮੈਚਾਂ 'ਚ ਜੇਕਰ ਰੈਨਾ ਇਕ ਕੈਚ ਲੈਣ 'ਚ ਕਾਮਯਾਬ ਰਹੇ ਤਾਂ ਉਹ ਕੈਚਾਂ ਦਾ ਸੈਂਕੜਾ ਲਗਾਉਣ ਵਾਲੇ ਪਹਿਲੇ ਖਿਡਾਰੀ ਬਣ ਜਾਣਗੇ। ਏ.ਬੀ. ਡਿਵਿਲੀਅਰਸ ਦੀ ਗੱਲ ਕਰੀਏ ਤਾਂ ਉਹ ਇਸ ਸੂਚੀ 'ਚ ਦੂਜੇ ਪਾਇਦਾਨ 'ਤੇ ਹਨ, ਉਨ੍ਹਾਂ ਨੇ 84 ਕੈਚ ਫੜੇ ਹਨ।
ਆਖਰੀ ਓਵਰ 'ਚ ਪੰਡਯਾ ਦਾ ਸ਼ਾਨਦਾਰ ਛੱਕਾ ਦੇਖ ਕਪਤਾਨ ਰੈਨਾ ਹੋ ਗਏ ਹੈਰਾਨ (Video)
NEXT STORY