ਸਪੋਰਟਸ ਡੈਸਕ : ਮੁੰਬਈ ਇੰਡੀਅਨਜ਼ ਤੋਂ ਮਿਲੇ 156 ਦੌੜਾਂ ਦੈ ਟੀਚੇ ਦਾ ਪਿੱਛਾ ਕਰਨ ਉੱਤਰੀ ਚੇਨਈ ਸੁਪਰ ਕਿੰਗਜ਼ ਮੁੰਬਈ ਦੇ ਗੇਂਦਬਾਜ਼ਾਂ ਅੱਗੇ ਬੇਬਸ ਹੋ ਕੇ ਸਿਰਫ 109 ਦੌੜਾਂ 'ਤੇ ਆਲਆਊਟ ਹੋ ਗਈ। ਅਜਿਹੇ 'ਚ ਮੁੰਬਈ ਦੇ ਆਲਰਾਊਂਡਰ ਹਾਰਦਿਕ ਪੰਡਯਾ ਨੇ ਮੈਚ ਦੌਰਾਨ ਇਕ ਸ਼ਾਨਦਾਰ ਛੱਕਾ ਲਗਾਇਆ ਜਿਸ ਨੂੰ ਦੇਖ ਕੇ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਸੁਰੇਸ਼ ਰੈਨਾ ਖੁੱਦ ਹੈਰਾਨ ਰਹਿ ਗਏ।
ਦਰਅਸਲ, ਹੋਇਆ ਅਜਿਹਾ ਕਿ ਹਾਰਦਿਕ ਨੇ ਬ੍ਰਾਵੋ ਵੱਲੋਂ ਕੀਤੇ ਜਾ ਰਹੇ ਆਖਰੀ ਓਵਰ ਦੀ 5ਵੀਂ ਗੇਂਦ 'ਤੇ ਲਾਂਗ ਆਨ 'ਤੇ ਲੰਬਾ ਛੱਕਾ ਲਗਾਇਆ। ਇਸ ਸ਼ਾਟ ਨੂੰ ਦੇਖ ਕੇ ਰੈਨਾ ਵੀ ਹੈਰਾਨ ਰਹਿ ਗਏ। ਆਖਰੀ ਓਵਰ ਵਿਚ ਪੋਲਾਰਡ ਨੇ ਇਕ ਚੌਕਾ ਅਤੇ ਹਾਰਦਿਕ ਨੇ ਇਕ ਚੌਕਾ ਅਤੇ ਇਕ ਛੱਕਾ ਲਗਾ ਕੇ ਟੀਮ ਦੇ ਖਾਤੇ 17 ਦੌੜਾਂ ਹੋਰ ਜੋੜ ਕੇ ਚੇਨਈ ਨੂੰ 156 ਦੌੜਾਂ ਦਾ ਟੀਚਾ ਦਿੱਤਾ। ਦੱਸ ਦਈਏ ਕਿ ਮੁੰਬਈ ਲਈ ਰੋਹਿਤ ਸ਼ਰਮਾ ਅਤੇ ਏਵਿਨ ਲੁਈਸ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਦੋਵਾਂ ਨੇ ਦੂਜੇ ਵਿਕਟ ਲਈ 75 ਦੌੜਾਂ ਜੋੜੀਆਂ। ਰੋਹਿਤ ਨੇ 48 ਗੇਂਦਾਂ 'ਤੇ 3 ਛੱਕੇ ਅਤੇ 6 ਚੌਕਿਆਂ ਦੀ ਮਦਦ ਨਾਲ 67 ਦੌੜਾਂ ਜੋੜੀਆਂ। ਉੱਥੇ ਹੀ ਲੁਈਸ ਨੇ 30 ਗੇਂਦਾਂ 'ਤੇ 1 ਛੱਕੇ ਅਤੇ 3 ਚੌਕੇ ਦੀ ਮਦਦ ਨਾਲ 32 ਦੌੜਾਂ ਜੋੜੀਆਂ।
ਕਬੱਡੀ 'ਚ ਟੈਗੋਰ ਨੇ ਟੇਰੇਸਾ ਹਾਊਸ ਦੀ ਟੀਮ ਨੂੰ ਹਰਾਇਆ
NEXT STORY