ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2020 ਸ਼ੁਰੂ ਹੋਣ ’ਚ ਹੁਣ ਇਕ ਮਹੀਨੇ ਦਾ ਹੀ ਸਮਾਂ ਬਚਿਆ ਹੈ। 29 ਮਾਰਚ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਦੁਨੀਆ ਦੀ ਸਭ ਤੋਂ ਵੱਡੀ ਟੀ-20 ਲੀਗ ਦਾ ਉਦਘਾਟਨ ਮੈਚ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰਕਿੰਗਜ਼ ਵਿਚਾਲੇ ਖੇਡਿਆ ਜਾਵੇਗਾ। ਉਸ ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਦੇ ਸਟਾਰ ਖਿਡਾਰੀ ਨੇ ਆਪਣੇ ਬੱਲੇ ਨਾਲ ਧਮਾਲ ਮਚਾ ਦਿੱਤਾ ਹੈ।

ਜੀ ਹਾਂ, ਸੂਰਯ ਕੁਮਾਰ ਯਾਦਵ ਨੇ ਵੀਰਵਾਰ ਨੂੰ ਡੀ ਵਾਈ ਪਾਟਿਲ ਟੀ-20 ਟੂਰਨਾਮੈਂਟ ’ਚ ਬੀ. ਪੀ. ਸੀ. ਐੱਲ. ਵੱਲੋਂ ਸੈਂਟਰਲ ਰੇਲਵੇ ਦੇ ਖਿਲਾਫ 45 ਗੇਂਦਾਂ ’ਚ ਸੈਂਕੜਾ ਠੋਕ ਦਿੱਤਾ। ਉਨ੍ਹਾਂ ਨੇ 45 ਗੇਂਦਾਂ ਦੀ ਆਪਣੀ ਪਾਰੀ ’ਚ 10 ਛੱਕੇ ਅਤੇ 7 ਚੌਕਿਆਂ ਦੀ ਮਦਦ ਨਾਲ ਆਪਣਾ ਸੈਂਕੜਾ ਪੂਰਾ ਕੀਤਾ। ਉਨ੍ਹਾਂ ਨੇ 24 ਗੇਂਦਾਂ ’ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਸੀ।
ਸੂਰਯ ਕੁਮਾਰ ਯਾਦਵ ਨੇ ਆਪਣੀ ਇਸ ਪਾਰੀ ਦੇ ਜ਼ਰੀਏ ਫਿਰ ਟੀਮ ਇੰਡੀਆ ਦਾ ਦਰਵਾਜ਼ਾ ਖੜਕਾਇਆ ਹੈ। ਹਾਲਾਂਕਿ, ਇਹ ਬੱਲੇਬਾਜ਼ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਇਸ ਦੇ ਬਾਵਜੂਦ ਉਹ ਭਾਰਤੀ ਕ੍ਰਿਕਟ ਟੀਮ ਦੇ ਚੋਣਕਰਤਾਵਾਂ ਦਾ ਧਿਆਨ ਆਪਣੀ ਵੱਲ ਖਿੱਚਣ ’ਚ ਸਫਲ ਨਹੀਂ ਹੋ ਸਕਿਆ ਹੈ। ਜ਼ਿਕਰਯੋਗ ਹੈ ਕਿ ਸੂਰਯ ਕੁਮਾਰ ਪ੍ਰਤੀ ਚੋਣਕਰਤਾਵਾਂ ਦੀ ਨਜ਼ਰਅੰਦਾਜ਼ੀ ’ਤੇ ਹਰਭਜਨ ਸਿੰਘ ਵੀ ਭੜਕ ਚੁੱਕੇ ਹਨ।
ਰਾਜਸਥਾਨ ਰਾਇਲਜ਼ ਨੇ ਗੁਹਾਟੀ 'ਚ ਸ਼ੁਰੂ ਕੀਤਾ ਅਭਿਆਸ, ਇਹ ਖਿਡਾਰੀ ਹੋਏ ਸ਼ਾਮਲ
NEXT STORY