ਨਵੀਂ ਦਿੱਲੀ- ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਦੇ ਅਪੀਲੀ ਪੈਨਲ ਨੇ ਸ਼ਾਟਪੁੱਟ ਐਥਲੀਟ ਇੰਦਰਜੀਤ ਸਿੰਘ 'ਤੇ ਨਾਡਾ ਦੇ ਅਨੁਸ਼ਾਸਨੀ ਪੈਨਲ ਵੱਲੋਂ ਲਾਈ 4 ਸਾਲਾਂ ਦੀ ਮੁਅੱਤਲੀ ਰੱਦ ਕਰ ਦਿੱਤੀ। ਡੋਪਿੰਗ ਰੋਕੂ ਅਪੀਲੀ ਪੈਨਲ (ਏ. ਡੀ. ਏ. ਪੀ.) 'ਚ ਵਕੀਲ ਵਿਭਾ ਦੱਤਾ ਮਖਿਜਾ, ਡਾਕਟਰ ਹਰਸ਼ ਮਹਾਜਨ ਤੇ ਸਾਬਕਾ ਖਿਡਾਰੀ ਵਿਨੇ ਲਾਂਬਾ ਸ਼ਾਮਲ ਸਨ, ਜਿਨ੍ਹਾਂ ਨੇ ਸਪੱਸ਼ਟ ਕੀਤਾ ਕਿ ਨਾਡਾ ਵੱਲੋਂ ਜੁਟਾਏ ਗਏ ਨਮੂਨਿਆਂ ਦੀ ਪਛਾਣ ਤੇ ਸ਼ੁੱਧਤਾ ਨਾਲ ਸਮਝੌਤਾ ਕੀਤਾ ਗਿਆ।
ਇੰਦਰਜੀਤ ਨੂੰ 2 ਵਾਰ 22 ਜੂਨ 2016 'ਚ ਭਿਵਾਨੀ 'ਚ ਟੂਰਨਾਮੈਂਟ ਤੋਂ ਪਹਿਲਾਂ ਕਰਵਾਏ ਗਏ ਪ੍ਰੀਖਣ ਤੇ ਫਿਰ ਹੈਦਰਾਬਾਦ 'ਚ ਅੰਤਰਰਾਜੀ ਪ੍ਰਤੀਯੋਗਤਾ 'ਚ ਟੂਰਨਾਮੈਂਟ ਦੌਰਾਨ 29 ਜੂਨ ਨੂੰ ਕਰਵਾਏ ਗਏ ਪ੍ਰੀਖਣ 'ਚ ਐਂਡਰੋਸਟੇਰਾਨ ਤੇ ਇਟੀਚੋਲਾਨਾਲੋਨ ਪਾਬੰਦੀਸ਼ੁਦਾ ਪਦਾਰਥਾਂ ਦਾ ਪਾਜ਼ੀਟਿਵ ਪਾਇਆ ਗਿਆ ਸੀ।
ਰਣਜੀ ਟਰਾਫੀ : ਪੰਜਾਬ ਵਿਰੁੱਧ ਤਾਮਿਲਨਾਡੂ ਦੀਆਂ 9 ਵਿਕਟਾਂ 'ਤੇ 213 ਦੌੜਾਂ
NEXT STORY