ਬਾਸੇਲ : ਓਲੰਪਿਕ ਵਿਚ ਦੋ ਵਾਰ ਦੀ ਤਮਗ਼ਾ ਜੇਤੂ ਪੀਵੀ ਸਿੰਧੂ ਮਹਿਲਾ ਸਿੰਗਲਜ਼ ਦੇ ਦੂਜੇ ਗੇੜ ਵਿਚ ਇੰਡੋਨੇਸ਼ੀਆ ਦੀ ਗੈਰ ਦਰਜਾ ਹਾਸਲ ਕੁਸੁਮਾ ਵਾਰਦਾਨੀ ਹੱਥੋਂ ਤਿੰਨ ਗੇਮ ਤਕ ਚੱਲੇ ਰੋਮਾਂਚਕ ਮੈਚ ਵਿਚ ਹਾਰ ਕੇ ਬਾਹਰ ਹੋ ਗਈ ਜਿਸ ਨਾਲ ਉਨ੍ਹਾਂ ਦਾ ਸਵਿਸ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਵਿਚ ਆਪਣੇ ਖ਼ਿਤਾਬ ਦਾ ਬਚਾਅ ਕਰਨ ਦਾ ਸੁਪਨਾ ਵੀ ਟੁੱਟ ਗਿਆ।
ਵਿਸ਼ਵ ਵਿਚ ਨੌਵੇਂ ਨੰਬਰ ਦੀ ਖਿਡਾਰਨ ਤੇ ਇੱਥੇ ਚੌਥਾ ਦਰਜਾ ਹਾਸਲ ਸਿੰਧੂ ਨੂੰ 38ਵੀ ਰੈਂਕਿੰਗ ਦੀ ਵਾਰਦਾਨੀ ਹੱਥੋਂ 15-21, 21-12, 18-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਇਨ੍ਹਾਂ ਦੋਵਾਂ ਖਿਡਾਰੀਆਂ ਵਿਚਾਲੇ ਪਹਿਲਾ ਮੁਕਾਬਲਾ ਸੀ।
ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਦੂਜਾ ਦਰਜਾ ਹਾਸਲ ਪੁਰਸ਼ ਜੋੜੀ ਨੇ ਸਖ਼ਤ ਮੁਕਾਬਲੇ ਵਿਚ ਤਾਇਵਾਨ ਦੀ ਫੇਂਗ ਚੀਹ ਲੀ ਤੇ ਫੇਂਗ ਜੇਨ ਲੀ ਦੀ ਜੋੜੀ ’ਤੇ 12-21, 21-17, 28-26 ਨਾਲ ਜਿੱਤ ਦੇ ਨਾਲ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਕੇ ਭਾਰਤ ਦੀਆਂ ਉਮੀਦਾਂ ਕਾਇਮ ਰੱਖੀਆਂ। ਵਿਸ਼ਵ ਵਿਚ ਛੇਵੇਂ ਨੰਬਰ ਦੀ ਇਸ ਭਾਰਤੀ ਜੋੜੀ ਦਾ ਅਗਲਾ ਮੁਕਾਬਲਾ ਡੈਨਮਾਰਕ ਦੇ ਜੇਪੀ ਬੇ ਤੇ ਲਾਸੇ ਮੋਲਹੇਡੇ ਦੀ ਜੋੜੀ ਨਾਲ ਹੋਵੇਗਾ।
WPL 2023, MI vs UP, Eliminator : ਯੂਪੀ ਵਾਰੀਅਰਜ਼ ਨੂੰ 72 ਦੌੜਾਂ ਨਾਲ ਹਰਾ ਕੇ ਫਾਈਨਲ ’ਚ ਪਹੁੰਚੀ ਮੁੰਬਈ
NEXT STORY