ਨਵੀਂ ਦਿੱਲੀ (ਬਿਊਰੋ)— ਭਾਰਤ ਨੇ ਦੱਖਣ ਅਫਰੀਕਾ ਵਿਚ ਵਨਡੇ ਸੀਰੀਜ਼ ਜਿੱਤ ਲਈ ਹੈ। ਮੰਗਲਵਾਰ ਨੂੰ ਪੋਰਟ ਐਲੀਜਾਬੇਥ ਵਿਚ ਖੇਡੇ ਗਏ ਪੰਜਵੇਂ ਵਨਡੇ ਮੈਚ ਵਿਚ ਭਾਰਤ ਨੇ ਦੱਖਣ ਅਫਰੀਕਾ ਨੂੰ 73 ਦੌੜਾਂ ਹਰਾਇਆ ਹੈ। ਇਸਦੇ ਨਾਲ ਹੀ ਭਾਰਤ ਨੇ ਵਨਡੇ ਸੀਰੀਜ਼ ਵਿਚ 5-1 ਦੀ ਲੀਡ ਲੈ ਲਈ ਹੈ। ਪਿਛਲੇ 25 ਸਾਲਾਂ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਭਾਰਤੀ ਟੀਮ ਨੇ ਦੱਖਣ ਅਫਰੀਕਾ ਵਿਚ ਵਨਡੇ ਸੀਰੀਜ਼ ਜਿੱਤੀ ਹੈ। ਉੱਥੇ ਹੀ ਜਿੱਥੇ ਭਾਰਤੀ ਟੀਮ ਸੀਰੀਜ਼ ਜਿੱਤ ਕੇ ਖੁਸ਼ ਹੈ ਤੇ ਉੱਥੇ ਹੀ ਸਾਊਥ ਅਫਰੀਕਾ ਦੇ ਕੋਚ ਭਾਰਤੀ ਟੀਮ ਦੇ ਪ੍ਰਦਰਸ਼ਨ ਤੋਂ ਨਾਖੁਸ਼ ਹਨ, ਜਿਸ ਕਰਕੇ ਉਨ੍ਹਾਂ ਨੇ ਕੋਹਲੀ ਦੇ ਅਗਰੈਸਿਵ ਲੁੱਕ ਨੂੰ ਲੈ ਕੇ ਵੀ ਬਿਆਨ ਦਿੱਤਾ ਹੈ।
ਕੋਹਲੀ ਤੇ ਪੰਡਯਾ ਦਾ ਰਵੱਈਆ ਇਕ
ਪੋਲਾਕ ਨੇ ਕਿਹਾ, ''ਮੈਨੂੰ ਸਪੱਸ਼ਟ ਤੌਰ ਉੱਤੇ ਇਹ ਸੰਕੇਤ ਮਿਲੇ ਹਨ ਕਿ ਕਪਤਾਨ ਵਿਰਾਟ ਹਾਰਦਿਕ ਪੰਡਯਾ ਦੇ ਵਰਤਾਓ ਨੂੰ ਪਸੰਦ ਕਰਦੇ ਹਨ। ਕੋਹਲੀ ਜਿਸ ਤਰ੍ਹਾਂ ਦੀ ਕ੍ਰਿਕਟ ਖੇਡਦਾ ਹੈ ਇਹ ਉਸ ਨਾਲ ਕਾਫ਼ੀ ਮੇਲ ਖਾਂਦਾ ਹੈ ਅਤੇ ਉਸਨੂੰ ਇਹ ਰਵੱਈਆ ਪਸੰਦ ਹੈ ਇਸ ਲਈ ਚੰਗੀ ਸੰਭਾਵਨਾ ਹੈ ਕਿ ਪੰਡਯਾ ਨੂੰ ਟੀਮ ਵਿਚ ਜਮਣ ਅਤੇ ਆਪਣੀ ਜਗ੍ਹਾ ਪੱਕੀ ਕਰਨ ਲਈ ਲੰਬਾ ਸਮਾਂ ਮਿਲੇਗਾ।''
ਪੋਲਾਕ ਦੇ ਕਹਿਣ ਦਾ ਮਤਲਬ ਜਿਸ ਤਰ੍ਹਾਂ ਕੋਹਲੀ ਮੈਦਾਨ 'ਤੇ ਅਗਰੈਸਿਵ ਰਹਿੰਦੇ ਹਨ ਉਸ ਤਰ੍ਹਾਂ ਹੀ ਪੰਡਯਾ ਵੀ ਕਰਦਾ ਹੈ। ਜੋ ਕਿ ਕੋਹਲੀ ਨੂੰ ਕਾਫੀ ਪਸੰਦ ਹੈ ਜਿਸ ਕਾਰਨ ਪੰਡਯਾ ਨੂੰ ਟੀਮ 'ਚ ਜਗ੍ਹਾ ਪੱਕੀ ਕਰਨ ਲਈ ਦੂਜੇ ਖਿਡਾਰੀਆਂ ਦੇ ਮੁਕਾਬਲੇ ਜ਼ਿਆਦਾ ਸਮਾਂ ਮਿਲੇਗਾ।
ਹਾਰਦਿਕ ਪੰਡਯਾ ਨੇ ਪੰਜਵੇਂ ਵਨਡੇ ਵਿਚ ਦੱਖਣ ਅਫਰੀਕਾ ਖਿਲਾਫ ਵਧੀਆ ਗੇਂਦਬਾਜੀ ਕੀਤੀ ਅਤੇ ਅਮਲਾ ਨੂੰ ਰਨਆਉਟ ਵੀ ਕੀਤਾ। ਜਿਸਦੀ ਬਦੌਲਤ ਭਾਰਤ ਨੇ ਇਹ ਵਨਡੇ 73 ਦੌੜਾਂ ਨਾਲ ਜਿੱਤਿਆ। ਚਾਹਲ ਅਤੇ ਕੁਲਦੀਪ ਦੀ ਜੋੜੀ ਨੇ ਵੀ ਵਧੀਆ ਪ੍ਰਦਰਸ਼ਨ ਕਰਦੇ ਹੋਏ ਮਿਲ ਕੇ ਇਕ ਵਾਰ ਫਿਰ ਛੇ ਵਿਕਟਾਂ ਝਟਕਾਈਆਂ।
ਸਚਦੇਵ ਨੇ ਰਫਤ ਹਬੀਬ ਨੂੰ ਹਰਾ ਕੇ ਮੁੱਖ ਡਰਾਅ 'ਚ ਜਗ੍ਹਾ ਬਣਾਈ
NEXT STORY