ਮੁੰਬਈ, (ਬਿਊਰੋ)— ਉਂਝ ਤਾਂ ਭਾਰਤ 'ਚ ਕੌਮਾਂਤਰੀ ਪੱਧਰ ਦੀਆਂ ਕਈ ਖੇਡਾਂ ਖੇਡੀਆਂ ਜਾਂਦੀਆਂ ਹਨ। ਪਰ ਸਨੂਕਰ ਅਜੇ ਭਾਰਤ 'ਚ ਉਭਰਦੀ ਹੋਈ ਖੇਡ ਹੈ ਅਤੇ ਸਨੂਕਰ ਦੀਆਂ ਕਈ ਪ੍ਰਤੀਯੋਗਿਤਾਵਾਂ ਭਾਰਤ 'ਚ ਆਯੋਜਿਤ ਕੀਤੀਆਂ ਜਾਂਦੀਆਂ ਹਨ।
ਇਸੇ ਲੜੀ 'ਚ ਰਾਹੁਲ ਸਚਦੇਵ ਨੇ ਅੱੱਜ ਇੱਥੇ 12.25 ਲੱਖ ਰੁਪਏ ਦੀ ਇਨਾਮੀ ਰਾਸ਼ੀ ਦੀ ਸੀ.ਸੀ.ਆਈ. ਸਰਬ ਭਾਰਤੀ ਓਪਨ ਸਨੂਕਰ ਚੈਂਪੀਅਨਸ਼ਿਪ 'ਚ ਰੇਲਵੇ ਦੇ ਮੁਕਾਬਲੇਬਾਜ਼ ਰਫਤ ਹਬੀਬ ਨੂੰ 4-2 ਨਾਲ ਹਰਾਕੇ ਮੁੱਖ ਡਰਾਅ 'ਚ ਜਗ੍ਹਾ ਬਣਾਈ। ਸਚਦੇਵ ਦਾ ਸਾਹਮਣਾ ਪਹਿਲੇ ਦੌਰ 'ਚ ਪੀ.ਐੱਸ.ਪੀ.ਬੀ. ਦੇ ਤਜਰਬੇਕਾਰ ਆਲੋਕ ਕੁਮਾਰ ਨਾਲ ਹੋਵੇਗਾ। ਕੁਆਲੀਫਿਕੇਸ਼ਨ 'ਚ ਬ੍ਰਿਜੇਸ਼ ਦਮਾਨੀ ਨੇ ਅਨੁਜ ਉੱਪਲ ਨੂੰ 4-0 ਨਾਲ ਜਦਕਿ ਸਥਾਨਕ ਕਿਊ ਖਿਡਾਰੀ ਮਾਨਵ ਪੰਚਾਲ ਨੇ ਰੇਲਵੇ ਦੇ ਵੈਂਕਟੇਸ਼ ਨੂੰ 4-3 ਨਾਲ ਹਰਾਇਆ।
ਇਤਿਹਾਸ ਰਚਣ ਦੇ ਬਾਅਦ ਵੀ ਭਾਰਤੀ ਟੀਮ ਦੇ ਪ੍ਰਦਰਸ਼ਨ ਤੋਂ ਨਾਖੁਸ਼ ਹੈ ਇਹ ਦਿਗਜ
NEXT STORY