ਅਹਿਮਦਾਬਾਦ– ਸੱਯਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ ਦੀਆਂ ਸਾਰੀਆਂ 8 ਨਾਕਆਊਟ ਟੀਮਾਂ ਦੇ ਖਿਡਾਰੀਆਂ ਦੀ ਕੋਰੋਨਾ ਟੈਸਟ ਰਿਪੋਰਟ ਨੈਗੇਟਿਵ ਆਈ ਹੈ। ਫਿਲਹਾਲ ਉਹ ਅਹਿਮਦਾਬਾਦ ਵਿਚ ਇਕਾਂਤਵਾਸ ਵਿਚ ਹਨ। ਮੁਸ਼ਤਾਕ ਅਲੀ ਟਰਾਫੀ ਦੇ 26 ਤੋਂ 31 ਜਨਵਰੀ ਤਕ ਨਾਕਆਊਟ ਮੁਕਾਬਲੇ ਖੇਡੇ ਜਾਣੇ ਹਨ। ਟੂਰਨਾਮੈਂਟ ਦੇ ਲੀਗ ਮੁਕਾਬਲੇ 10 ਤੋਂ 19 ਜਨਵਰੀ ਵਿਚਾਲੇ ਖੇਡੇ ਗਏ ਸਨ।
ਸੱਯਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ ਦੇ ਨਾਕਆਊਟ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ 20 ਜਨਵਰੀ ਨੂੰ ਕਰਨਾਟਕ, ਪੰਜਾਬ, ਤਾਮਿਲਨਾਡੂ, ਹਿਮਾਚਲ ਪ੍ਰਦੇਸ਼, ਹਰਿਆਣਾ, ਬੜੌਦਾ, ਬਿਹਾਰ ਤੇ ਰਾਜਸਥਾਨ ਦੀਆਂ ਟੀਮਾਂ ਅਹਿਮਦਾਬਾਦ ਪਹੁੰਚੀਆਂ ਸਨ। ਇੱਥੇ ਪਹੁੰਚਣ ’ਤੇ ਗੁਜਰਾਤ ਕ੍ਰਿਕਟ ਐਸੋਸੀਸ਼ਨ (ਜੀ. ਸੀ. ਏ.) ਤੇ ਬਾਅਦ ਵਿਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਦੋਬਾਰਾ ਟੀਮਾਂ ਦਾ ਕੋਰੋਨਾ ਟੈਸਟ ਕਰਵਾਇਆ , ਜਿਸ ਵਿਚ ਸਾਰੀਆਂ ਟੀਮਾਂ ਇਨਫੈਕਸ਼ਨ ਮੁਕਤ ਪਾਈਆਂ ਗਈਆਂ ਹਨ। ਫਿਲਹਾਲ ਉਨ੍ਹਾਂ ਨੂੰ ਅਹਿਮਦਾਬਾਦ ਵਿਚ ਇਕਾਂਤਵਾਸ ਵਿਚ ਰੱਖਿਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਚੇਤਨ ਸ਼ਰਮਾ ਦੀ ਪ੍ਰਧਾਨਗੀ ਵਾਲੀ ਨਵ-ਨਿਯੁਕਤ ਸੀਨੀਅਰ ਚੋਣ ਕਮੇਟੀ ਵੀ ਨਾਕਆਊਟ ਮੁਕਾਬਲੇ ਦੇਖ ਸਕਦੀ ਹੈ। ਚੋਣਕਾਰਾਂ ਲਈ ਇਕ ਸੰਪਰਕ ਅਧਿਕਾਰੀ ਵੀ ਨਿਯੁਕਤ ਕੀਤਾ ਗਿਆ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪੰਛੀਆਂ ਨੂੰ ਦਾਣਾ ਖੁਆ ਕੇ ਬੁਰੇ ਫਸੇ ਕ੍ਰਿਕਟਰ ਸ਼ਿਖ਼ਰ ਧਵਨ, ਹੋ ਸਕਦੀ ਹੈ ਕਾਰਵਾਈ
NEXT STORY