ਇੰਦੌਰ— ਕਰਨਾਟਕ ਤੇ ਮਹਾਰਾਸ਼ਟਰ ਨੇ ਮੰਗਲਵਾਰ ਨੂੰ ਇੱਥੇ ਆਪਣੇ-ਆਪਣੇ ਗਰੁੱਪ ਮੁਕਾਬਲੇ ਜਿੱਤ ਕੇ ਸੱਯਦ ਮੁਸ਼ਤਾਕ ਅਲੀ ਟਰਾਫੀ ਦੇ ਫਾਈਨਲ ਵਿਚ ਪ੍ਰਵੇਸ਼ ਕੀਤਾ, ਜਿਸ ਵਿਚ ਦੋਵੇਂ ਟੀਮਾਂ 14 ਮਾਰਚ ਨੂੰ ਇਕ-ਦੂਜੇ ਦੇ ਆਹਮੋ-ਸਾਹਮਣੇ ਹੋਣਗੀਆਂ। ਕਰਨਾਟਕ ਨੇ ਗਰੁੱਪ-ਬੀ ਵਿਚ ਵਿਦਰਭ ਨੂੰ ਚਾਰ ਗੇਂਦਾਂ ਬਾਕੀ ਰਹਿੰਦਿਆਂ 6 ਵਿਕਟਾਂ ਨਾਲ ਹਰਾਇਆ ਜਦਕਿ ਮਹਾਰਾਸ਼ਟਰ ਨੇ ਗਰੁੱਪ-ਏ ਵਿਚ ਰੇਲਵੇ 'ਤੇ 21 ਦੌੜਾਂ ਨਾਲ ਜਿੱਤ ਹਾਸਲ ਕੀਤੀ। ਦੋਵੇਂ ਟੀਮਾਂ ਸੁਪਰ ਲੀਗ ਦੇ ਆਪਣੇ ਗਰੁੱਪ ਵਿਚ ਚਾਰ-ਚਾਰ ਜਿੱਤਾਂ ਨਾਲ 16-16 ਅੰਕ ਲੈ ਕੇ ਚੋਟੀ 'ਤੇ ਰਹੀਆਂ।

ਵਿਦਰਭ ਨੇ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਅਪੂਰਵ ਵਾਨਖੇੜੇ (ਅਜੇਤੂ 56 ਦੌੜਾਂ) ਦੇ ਅਰਧ ਸੈਂਕੜੇ ਨਾਲ 7 ਵਿਕਟਾਂ 'ਤੇ 138 ਦੌੜਾਂ ਬਣਾਈਆਂ। ਉਸਦੇ ਸਿਰਫ ਦੋ ਹੋਰ ਬੱਲੇਬਾਜ਼ ਹੀ ਦੋਹਰੇ ਅੰਕ ਤਕ ਪਹੁੰਚ ਸਕੇ। ਫਾਰਮ ਵਿਚ ਚੱਲ ਰਹੀ ਕਰਨਾਟਕ ਨੇ ਇਹ ਟੀਚਾ 19.2 ਓਵਰਾਂ ਵਿਚ 4 ਵਿਕਟਾਂ 'ਤੇ 140 ਦੌੜਾਂ ਬਣਾ ਕੇ ਹਾਸਲ ਕਰ ਲਿਆ। ਕਪਤਾਨ ਮਨੀਸ਼ ਪਾਂਡੇ ਨੇ ਅਜੇਤੂ 49 ਤੇ ਰੋਹਨ ਕਦਮ ਨੇ 39 ਦੌੜਾਂ ਦੀਆਂ ਪਾਰੀਆਂ ਖੇਡੀਆਂ। ਉੱਥੇ ਹੀ ਗਰੁੱਪ-ਏ ਦੇ ਮੁਕਾਬਲੇ ਵਿਚ ਮਹਾਰਾਸ਼ਟਰ ਨੇ ਬੱਲਬਾਜ਼ੀ ਲਈ ਭੇਜੇ ਜਾਣ ਤੋਂ ਬਾਅਦ ਨਿਖਿਲ ਨਾਇਕ ਨੇ ਅਜੇਤੂ 95 ਤੇ ਨੌਸ਼ਾਦ ਸ਼ੇਖ ਦੀਆਂ 59 ਦੌੜਾਂ ਦੀ ਮਦਦ ਨਾਲ ਨਿਰਧਾਰਿਤ 20 ਓਵਰਾਂ ਵਿਚ 5 ਵਿਕਟਾਂ 'ਤੇ 177 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਇਸ ਤੋਂ ਬਾਅਦ ਉਸਦੇ ਗੇਂਦਬਾਜ਼ਾਂ ਨੇ ਰੇਲਵੇ ਦੀ ਪੂਰੀ ਟੀਮ ਨੂੰ 20 ਓਵਰਾਂ ਵਿਚ 156 ਦੌੜਾਂ 'ਤੇ ਸਮੇਟ ਦਿੱਤਾ, ਜਿਸ ਦੇ ਲਈ ਮੁਣਾਲ ਦੇਵਧਰ ਨੇ 55 ਦੌੜਾਂ ਦੀ ਪਾਰੀ ਖੇਡੀ।
ਟੀਮ ਇੰਡੀਆ ਦੇ ਗੇਂਦਬਾਜ਼ੀ ਕੋਚ ਬੋਲੇ, ਪੰਤ ਦੀ ਤੁਲਨਾ ਧੋਨੀ ਨਾਲ ਕਰਨਾ ਸਹੀ ਨਹੀਂ
NEXT STORY