ਮੈਲਬੋਰਨ- ਆਸਟ੍ਰੇਲੀਆ ਦੇ ਸਵ. ਆਲਰਾਊਂਡਰ ਐਡ੍ਰਿਊ ਸਾਈਮੰਡਸ ਦੇ ਬੱਚਿਆਂ ਨੂੰ ਜੂਨ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਆਸਟ੍ਰੇਲੀਅਨ ਟੀਮ ਦਾ ਐਲਾਨ ਕਰਨ ਵਾਲੇ 2007 ਵਿਸ਼ਵ ਕੱਪ ਜੇਤੂ ਟੀਮ ਦੇ ਪ੍ਰਮੁੱਖ ਮੈਂਬਰਾਂ ਵਿਚ ਸ਼ਾਮਲ ਕੀਤਾ ਹੈ। ਸਾਈਮੰਡਸ ਦਾ 46 ਸਾਲ ਦੀ ਉਮਰ ਵਿਚ 2022 ਇਕ ਕਾਰ ਹਾਦਸੇ ਵਿਚ ਦਿਹਾਂਤ ਹੋ ਗਿਆ ਸੀ। ਸਾਈਮੰਡਸ ਦੇ ਬੇਟੇ ਵਿਲ ਤੇ ਬੇਟੀ ਚੋਲੇ ਨੇ ਰਿਕੀ ਪੋਂਟਿੰਗ, ਐਡਮ ਗਿਲਕ੍ਰਿਸਟ, ਮਾਈਕਲ ਕਲਾਰਕ ਤੇ ਗਲੇਨ ਮੈਕਗ੍ਰਾ ਵਰਗੇ ਧਾਕੜਾਂ ਦੇ ਨਾਲ ਆਸਟ੍ਰੇਲੀਅਨ ਟੀਮ ਦਾ ਐਲਾਨ ਕੀਤਾ।
ਵਿਲ ਨੇ ਐੈਸ਼ਟਨ ਐਗਰ ਦੇ ਨਾਂ ਦਾ ਐਲਾਨ ਕੀਤਾ ਤੇ ਚੋਲੇ ਨੇ ਮਿਸ਼ੇਲ ਸਟਾਰਕ ਦਾ ਨਾਂ ਲਿਆ।
ਸਾਈਮੰਡਸ ਆਸਟ੍ਰੇਲੀਆ ਦੀਆਂ ਦੋ ਵਿਸ਼ਵ ਕੱਪ ਜੇਤੂ ਟੀਮਾਂ ਦਾ ਮੈਂਬਰ ਰਿਹਾ ਹੈ। ਭਾਰਤੀ ਟੀਮ ਦੇ 2008 ਦੇ ਆਸਟ੍ਰੇਲੀਆ ਦੌਰੇ ’ਤੇ ਉਹ ਵਿਵਾਦ ਵਿਚ ਫਸ ਗਿਆ ਸੀ ਜਦੋਂ ਉਸ ਨੇ ਸਪਿਨਰ ਹਰਭਜਨ ਸਿੰਘ ’ਤੇ ਨਸਲੀ ਟਿੱਪਣੀ ਦਾ ਦੋਸ਼ ਲਾਇਆ ਸੀ। ਜਾਂਚ ਤੋਂ ਬਾਅਦ ਹਰਭਜਨ ਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਸੀ। ਦੋਵੇਂ ਬਾਅਦ ਵਿਚ ਆਈ. ਪੀ.ਐੱਲ. ਵਿਚ ਮੁੰਬਈ ਇੰਡੀਅਨਜ਼ ਲਈ ਖੇਡੇ ਸਨ।
IPL 2024 PBKS vs CSK : ਰੁਤੂਰਾਜ ਦੀਆਂ 62 ਦੌੜਾਂ ਦੀ ਬਦੌਲਤ ਪੰਜਾਬ ਨੂੰ ਮਿਲਿਆ 163 ਦੌੜਾਂ ਦਾ ਟੀਚਾ
NEXT STORY