ਮੁੰਬਈ, (ਮੁੰਬਈ)— ਪਹਿਲੀ ਟੀ-20 ਮੁੰਬਈ ਲੀਗ ਭਲਕੇ ਇੱਥੇ ਸ਼ੁਰੂ ਹੋਵੇਗੀ ਜਿਸ 'ਚ 6 ਟੀਮਾਂ ਖਿਤਾਬ ਲਈ ਚੁਣੌਤੀ ਪੇਸ਼ ਕਰਨਗੀਆਂ। ਟੂਰਨਾਮੈਂਟ ਦੇ ਸਾਰੇ ਮੈਚ ਵਾਨਖੇੜੇ ਸਟੇਡੀਅਮ 'ਚ ਖੇਡੇ ਜਾਣਗੇ। ਇਸ ਟੂਰਨਾਮੈਂਟ ਨੂੰ ਉਭਰਦੇ ਹੋਏ ਖਿਡਾਰੀਆਂ ਦੇ ਲਈ ਬਿਹਤਰੀਨ ਮੰਚ ਮੰਨਿਆ ਜਾ ਰਿਹਾ ਹੈ। ਕੱਲ ਟੂਰਨਾਮੈਂਟ ਦੀ ਸ਼ੁਰੂਆਤ ਮੁੰਬਈ ਪੈਂਥਰਸ ਅਤੇ ਆਕਰਸ ਅੰਧੇਰੀ ਵਿਚਾਲੇ ਹੋਣ ਵਾਲੇ ਮੈਚ ਦੇ ਨਾਲ ਹੋਵੇਗੀ।
ਮੁੰਬਈ ਕ੍ਰਿਕਟ ਦੇ ਕਈ ਵੱਡੇ ਨਾਂ ਇਸ ਟੂਰਨਾਮੈਂਟ 'ਚ ਨਹੀਂ ਖੇਡ ਰਹੇ ਪਰ ਭਾਰਤ ਦੇ ਟੈਸਟ ਬੱਲੇਬਾਜ਼ ਅਜਿੰਕਯ ਰਹਾਨੇ ਨਾਰਥ ਪੈਂਥਰਸ ਵੱਲੋਂ ਖੇਡਦੇ ਨਜ਼ਰ ਆਉਣਗੇ। ਰੋਹਿਤ ਸ਼ਰਮਾ, ਧਵਲ ਕੁਲਕਰਣੀ ਅਤੇ ਪ੍ਰਿਥਵੀ ਸ਼ਾਅ ਜਿਹੇ ਖਿਡਾਰੀ ਵੱਖ-ਵੱਖ ਕਾਰਨਾਂ ਨਾਲ ਟੂਰਨਾਮੈਂਟ 'ਚ ਜਾਂ ਤਾਂ ਨਹੀਂ ਖੇਡ ਸਕਣਗੇ ਜਾਂ ਜ਼ਿਆਦਾਤਰ ਸਮੇਂ ਬਾਹਰ ਰਹਿਣਗੇ। ਹਰੇਕ ਦਿਨ ਦੋ ਮੈਚ ਦੁਪਹਿਰ ਸਾਢੇ ਤਿੰਨ ਵਜੇ ਅਤੇ ਸ਼ਾਮ 7 ਵਜੇ ਖੇਡੇ ਜਾਣਗੇ। 14 ਮਾਰਚ ਨੂੰ ਕੋਈ ਮੈਚ ਨਹੀਂ ਹੋਵੇਗਾ। ਫਾਈਨਲ 21 ਮਾਰਚ ਨੂੰ ਹੋਵੇਗਾ। ਟੂਰਨਾਮੈਂਟ 'ਚ ਹਿੱਸਾ ਲੈਣ ਵਾਲੀਆਂ ਟੀਮਾਂ ਨਮੋ ਬਾਂਦਰਾ ਬਲਾਸਟਰਸ, ਸ਼ਿਵਾਜੀ ਪਾਰਕ ਲਾਇੰਸ, ਸੋਬੋ ਸੁਪਰਸੋਨਿਕਸ ਅਤੇ ਮੁੰਬਈ ਨਾਰਥ ਈਸਟ ਟ੍ਰਾਇੰਫ ਨਾਈਟਸ ਹਨ।
ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਸੀਰੀਜ਼ 'ਤੇ ਕੀਤਾ ਕਬਜਾ
NEXT STORY