ਨਵੀਂ ਦਿੱਲੀ- ਪਾਕਿਸਤਾਨ ਦੇ ਨੌਜਵਾਨ ਗੇਂਦਬਾਜ਼ ਸ਼ਾਹੀਨ ਅਫਰੀਦੀ ਨੇ ਵਿਟਾਲਿਟੀ ਬਲਾਸਟ 'ਚ ਕਮਾਲ ਦੀ ਗੇਂਦਬਾਜ਼ੀ ਕੀਤੀ। ਚਾਰ ਯਾਰਕਰ ਅਤੇ ਚਾਰੇ ਬਾਰ ਸਟੰਪ ਪੁੱਟ ਦਿੱਤੇ। ਚਾਰ ਬਾਰ ਗੇਂਦਬਾਜ਼ਾਂ ਨੇ ਖੂਬ ਜਸ਼ਨ ਮਨਾਇਆ। ਸ਼ਾਹੀਨ ਨੇ ਹੈਂਪਸ਼ਰ ਕਾਊਂਟੀ ਦੇ ਲਈ ਐਤਵਾਰ ਰਾਤ ਨੂੰ ਧਮਾਕੇਦਾਰ ਖੇਡ ਦਿਖਾਇਆ। ਸ਼ਾਹੀਨ ਨੇ ਐਤਵਾਰ ਤੋਂ ਪਹਿਲਾਂ ਸੀਜ਼ਨ 'ਚ 191 ਦੌੜਾਂ 'ਤੇ 1 ਵਿਕਟ ਹਾਸਲ ਕੀਤੀ ਸੀ ਪਰ ਇਸ ਮੈਚ 'ਚ ਉਨ੍ਹਾਂ ਨੇ ਸਾਰੀ ਕਸਰ ਕੱਢ ਦਿੱਤੀ।
ਸ਼ਾਹੀਨ ਨੇ ਜਾਨ ਸਿੰਪਸਨ, ਸਟੀਵ ਫਿਨ, ਥਿਲਨ ਵਾਲਾਵਿਤਾ ਅਤੇ ਟਿਮ ਮੁਰਤਾਗ ਨੂੰ ਲਗਾਤਾਰ ਚਾਰ ਗੇਂਦਾਂ 'ਤੇ ਆਊਟ ਕੀਤਾ। ਉਨ੍ਹਾਂ ਨੇ 19 ਦੌੜਾਂ 'ਤੇ 6 ਵਿਕਟਾਂ ਹਾਸਲ ਕੀਤੀਆਂ। ਇਹ ਹੈਂਪਸ਼ਰ ਕਾਊਂਟੀ ਦੇ ਲਈ ਕਿਸੇ ਵੀ ਗੇਂਦਬਾਜ਼ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਰਿਹਾ। ਹੈਂਪਸ਼ਰ ਦੀ ਟੀਮ ਨੇ ਆਪਣੇ 20 ਓਵਰਾਂ 'ਚ 9 ਵਿਕਟਾਂ 'ਤੇ 141 ਦੌੜਾਂ ਬਣਾਈਆਂ ਸਨ। ਮਿਡਲਸੇਕਸ ਨੇ ਰਨਗਤੀ ਵਧਾਉਣ ਦੀ ਕੋਸ਼ਿਸ਼ 'ਚ ਸ਼ਾਹੀਨ ਨੂੰ ਵਿਕਟ ਦਿੱਤੇ। ਟੀਮ ਜਵਾਬ 'ਚ 121 ਦੌੜਾਂ 'ਤੇ ਢੇਰ ਹੋ ਗਈ। ਇਹ ਹੈਂਪਸ਼ਰ ਦੀ ਸੀਜ਼ਨ 'ਚ ਪਹਿਲੀ ਜਿੱਤ ਸੀ।
SRH vs RCB : ਵਾਰਨਰ ਨੇ ਦੱਸਿਆ ਮੈਚ ਦਾ ਟਰਨਿੰਗ ਪੁਆਇੰਟ, ਕਿੱਥੇ ਹੋਈ ਸਾਡੇ ਤੋਂ ਗਲਤੀ
NEXT STORY