ਰੋਟਰਡਮ— ਨੀਦਰਲੈਂਡ ਤੇ ਜ਼ਿੰਬਾਬਵੇ ਵਿਚਾਲੇ ਟੀ-20 ਸੀਰੀਜ਼ ਦਾ ਦੂਜਾ ਮੈਚ ਮੰਗਲਵਾਰ ਨੂੰ ਰੋਟਰਡਮ 'ਚ ਖੇਡਿਆ ਗਿਆ। ਨੀਦਰਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨੀਦਰਲੈਂਡ ਨੇ ਜ਼ਿੰਬਾਬਵੇ ਨੂੰ 20 ਓਵਰਾਂ 'ਚ 8 ਵਿਕਟਾਂ 'ਤੇ 153 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਜ਼ਿੰਬਾਬਵੇ ਦੀ ਟੀਮ 20 ਓਵਰਾਂ 'ਚ 152 ਦੌੜਾਂ ਹੀ ਬਣਾ ਸਕੀ ਤੇ ਉਸਦੀ ਪੂਰੀ ਟੀਮ ਢੇਰ ਹੋ ਗਈ ਤੇ ਮੈਚ ਟਾਈ ਹੋ ਗਿਆ, ਜਿਸ ਤੋਂ ਬਾਅਦ ਮੈਚ ਸੁਪਰ ਓਵਰ 'ਚ ਪਹੁੰਚ ਗਿਆ। ਇਸ ਦੌਰਾਨ ਮੈਚ ਦੇ ਸੁਪਰ ਓਵਰ 'ਚ ਜ਼ਿੰਬਾਬਵੇ ਨੇ ਨੀਦਰਲੈਂਡ ਨੂੰ ਹਰਾ ਦਿੱਤਾ। ਜ਼ਿੰਬਾਬਵੇ ਨੇ ਇਕ ਓਵਰ 'ਚ 18 ਦੌੜਾਂ ਬਣਾਈਆਂ ਜਦਕਿ ਨੀਦਰਲੈਂਡ ਨੇ ਇਕ ਵਿਕਟ ਗੁਆ ਕੇ 9 ਦੌੜਾਂ ਹੀ ਬਣਾਈਆਂ।
ਇਸ ਤੋਂ ਪਹਿਲਾਂ ਪਹਿਲੇ ਟੀ-20 ਮੈਚ 'ਚ ਨੀਦਰਲੈਂਡ ਨੇ ਜ਼ਿੰਬਾਬਵੇ ਨੂੰ 49 ਦੌੜਾਂ ਨਾਲ ਹਰਾਇਆ ਸੀ ਤੇ ਟੀ-20 ਸੀਰੀਜ਼ 1-1 ਨਾਲ ਡਰਾਅ ਰਹੀ।
ਕ੍ਰਿਕਟ ਨੂੰ ਲੈ ਕੇ ਭਾਰਤੀ ਕਾਫੀ ਉਤਸ਼ਾਹਿਤ
NEXT STORY