ਐਡੀਲੇਡ : ਟੀ-20 ਵਿਸ਼ਵ ਕੱਪ 2022 ਦੇ ਸੁਪਰ-12, ਗਰੁੱਪ 2 ਦਾ ਮੈਚ ਬੁੱਧਵਾਰ ਨੂੰ ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਖੇਡਿਆ ਜਾਵੇਗਾ। ਭਾਰਤ ਇਸ ਮੈਚ ਨੂੰ ਜਿੱਤ ਕੇ ਅੰਕ ਸੂਚੀ ਵਿਚ ਸਿਖਰ 'ਤੇ ਰਹਿਣਾ ਚਾਹੇਗਾ। ਇਸ ਦੇ ਨਾਲ ਹੀ ਬੰਗਲਾਦੇਸ਼ ਵੀ ਆਪਣੀ ਸਥਿਤੀ ਮਜ਼ਬੂਤ ਕਰਨ ਦੇ ਇਰਾਦੇ ਨਾਲ ਜਿੱਤ ਦਰਜ ਕਰਨਾ ਚਾਹੇਗਾ। ਹਾਲਾਂਕਿ, ਮੌਸਮ ਇਸ ਮੈਚ ਵਿੱਚ ਵਿਘਨ ਪਾ ਸਕਦਾ ਹੈ। ਮੈਚ ਦੀ ਪੂਰਬਲੀ ਸ਼ਾਮ 'ਤੇ ਐਡੀਲੇਡ 'ਚ ਭਾਰੀ ਮੀਂਹ ਪੈ ਰਿਹਾ ਹੈ ਜੋ ਕਿ ਕ੍ਰਿਕਟ ਪ੍ਰੇਮੀਆਂ ਲਈ ਚੰਗੀ ਖਬਰ ਨਹੀਂ ਹੈ।
ਭਾਰਤ ਨੇ ਹੁਣ ਤੱਕ ਤਿੰਨ ਮੈਚ ਖੇਡੇ ਹਨ, ਜਿਨ੍ਹਾਂ ਵਿੱਚ ਦੋ ਵਿੱਚ ਜਿੱਤ ਦਰਜ ਕੀਤੀ ਹੈ ਅਤੇ ਇੱਕ ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦੂਜੇ ਪਾਸੇ ਬੰਗਲਾਦੇਸ਼ ਨੇ ਵੀ ਦੋ ਜਿੱਤਾਂ ਦਰਜ ਕੀਤੀਆਂ ਹਨ ਅਤੇ ਆਪਣੇ ਪਹਿਲੇ ਤਿੰਨ ਮੈਚਾਂ ਵਿੱਚੋਂ ਇੱਕ ਹਾਰਿਆ ਹੈ। ਇਸ ਮੈਚ ਵਿੱਚ ਜਿੱਤ ਉਨ੍ਹਾਂ ਨੂੰ ਸੈਮੀਫਾਈਨਲ ਦੇ ਇੱਕ ਕਦਮ ਹੋਰ ਨੇੜੇ ਲੈ ਜਾਵੇਗੀ
ਇਹ ਵੀ ਪੜ੍ਹੋ : ਧੋਨੀ ਨੇ ਬਾਕੀ ਦੁਨੀਆ ਨੂੰ ਜੋ ਸਬਕ ਸਿਖਾਇਆ, ਉਸ ਦਾ ਖ਼ਾਮਿਆਜ਼ਾ ਸਾਨੂੰ ਭੁਗਤਣਾ ਪੈ ਰਿਹਾ ਹੈ : ਜਡੇਜਾ
ਭਾਰਤ ਤੇ ਬੰਗਲਾਦੇਸ਼ ਦਰਮਿਆਨ ਸੁਪਰ-12 ਦੇ ਮੈਚ ਦਾ ਮੀਂਹ 'ਚ ਰੱਦ ਜਾਣ ਦਾ ਖਤਰਾ ਹੈ। ਮੌਸਮ ਵਿਭਾਗ ਨੇ 60 ਫੀਸਦੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਜਾਣਕਾਰੀ ਅਨੁਸਾਰ ਸ਼ਾਮ ਨੂੰ ਮੱਧਮ (60%) ਮੀਂਹ ਪੈਣ ਦੀ ਸੰਭਾਵਨਾ ਦੇ ਨਾਲ ਬੱਦਲ ਛਾਏ ਰਹਿਣਗੇ। ਦੱਖਣ-ਪੱਛਮੀ ਹਵਾਵਾਂ 20 ਤੋਂ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣਗੀਆਂ।
ਮੌਜੂਦਾ ਟੀ-20 ਵਿਸ਼ਵ ਕੱਪ 'ਤੇ ਮੌਸਮ ਦਾ ਮਾੜਾ ਅਸਰ ਪਿਆ ਹੈ। ਮੈਲਬੌਰਨ ਵਿੱਚ ਚਾਰ ਮੈਚ ਮੀਂਹ ਕਾਰਨ ਰੱਦ ਦਿੱਤੇ ਗਏ ਹਨ ਜਾਂ ਧੋਤੇ ਗਏ ਹਨ, ਜਿਨ੍ਹਾਂ ਵਿੱਚ ਤਿੰਨ ਅਜਿਹੇ ਵੀ ਹਨ ਜੋ ਇਕ ਵੀ ਗੇਂਦ ਸੁੱਟੇ ਬਿਨਾਂ ਰੱਦ ਦਿੱਤੇ ਗਏ ਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
T20 WC 2022 : ਇੰਗਲੈਂਡ ਨੇ ਨਿਊਜ਼ੀਲੈਂਡ ਨੂੰ 20 ਦੌੜਾਂ ਨਾਲ ਹਰਾਇਆ
NEXT STORY