ਆਬੂ ਧਾਬੀ- ਆਲਰਾਊਂਡਰ ਡੇਵਿਡ ਵੀਸ (66) ਦੀ ਤੂਫਾਨੀ ਪਾਰੀ ਦੀ ਬਦੌਲਤ ਨਾਮੀਬੀਆ ਨੇ ਇੱਥੇ ਬੁੱਧਵਾਰ ਨੂੰ ਆਈ. ਸੀ. ਸੀ. ਟੀ-20 ਵਿਸ਼ਵ ਕੱਪ 2021 ਦੇ ਗਰੁੱਪ-ਏ ਦੇ ਕੁਆਲੀਫਾਇਰ ਮੈਚ ਵਿਚ ਨੀਦਰਲੈਂਡ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਨਾਮੀਬੀਆ ਨੇ ਮਹੱਤਵਪੂਰਨ 2 ਅੰਕ ਹਾਸਲ ਕੀਤੇ ਹਨ ਹਾਲਾਂਕਿ ਅੰਕ ਸੂਚੀ ਵਿਚ ਫਿਲਹਾਲ ਉਹ ਤੀਜੇ ਸਥਾਨ 'ਤੇ ਹੀ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੇ ਨੀਦਰਲੈਂਡ ਨੇ ਨਿਰਧਾਰਤ 20 ਓਵਰਾਂ ਵਿਚ ਚਾਰ ਵਿਕਟਾਂ 'ਤੇ 164 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਜਵਾਬ 'ਚ ਨਾਮੀਬੀਆ ਨੇ 19 ਓਵਰਾਂ ਵਿਚ ਚਾਰ ਵਿਕਟਾਂ 'ਤੇ 166 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਡੇਵਿਡ ਵੀਸ ਇਸ ਜਿੱਤ ਦੇ ਹੀਰੋ ਰਹੇ, ਜਿਨ੍ਹਾਂ ਨੇ ਚਾਰ ਚੌਕਿਆਂ ਤੇ ਪੰਜ ਛੱਕਿਆਂ ਦੀ ਮਦਦ ਨਾਲ 40 ਗੇਂਦਾਂ 'ਤੇ 66 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ : ਅਭਿਆਸ ਮੈਚ 'ਚ ਭਾਰਤ ਨੇ ਆਸਟਰੇਲੀਆ 9 ਵਿਕਟਾਂ ਨਾਲ ਹਰਾਇਆ
ਜੇਜੇ ਸਮਿੱਥ ਨੇ ਅਖਰ ਵਿਚ ਉਸਦੇ ਨਾਲ ਧਮਾਕੇਦਾਰ ਬੱਲੇਬਾਜ਼ੀ ਕੀਤੀ ਤੇ ਇਕ ਓਵਰ ਰਹਿੰਦੇ ਹੋਏ ਟੀਮ ਨੂੰ ਜਿੱਤ ਦਿਵਾਈ। ਦੋਵੇਂ ਅਜੇਤੂ ਰਹੇ। ਸਮਿੱਥ ਨੇ 2 ਚੌਕਿਆਂ ਦੀ ਮਦਦ ਨਾਲ 8 ਗੇਂਦਾਂ 'ਤੇ 14 ਦੌੜਾਂ ਬਣਾਈਆਂ। ਕਪਤਾਨ ਗੇਰਹਾਡ ਇਰਾਸਮਸ ਨੇ ਵੀ ਚਾਰ ਚੌਕਿਆਂ ਤੇ ਇੱਕ ਛੱਕੇ ਦੀ ਬਦੌਲਤ 22 ਗੇਂਦਾਂ 'ਤੇ 32 ਦੌੜਾਂ ਬਣਾਈਆਂ। ਬੱਲੇਬਾਜ਼ੀ ਵਲੋਂ ਨੀਦਰਲੈਂਡ ਗੇਂਦਬਾਜ਼ੀ ਵਿਚ ਕੁਝ ਖਾਸ ਨਹੀਂ ਕਰ ਸਕੀ। ਫ੍ਰੇਡ ਕਲਾਸੇਨ ਤੇ ਪੀਟਰ ਸੀਲਾਕ ਨੇ ਕ੍ਰਮਵਾਰ- ਚਾਰ ਓਵਰਾਂ ਵਿਚ 14 ਦੌੜਾਂ 'ਤੇ ਇਕ ਤੇ 2 ਓਵਰਾਂ ਵਿਚ ਅੱਠ ਦੌੜਾਂ 'ਤੇ ਇਕ ਵਿਕਟ ਹਾਸਲ ਕੀਤੀ। ਇਸ ਤੋਂ ਪਹਿਲਾਂ ਬੱਲਬਾਜ਼ੀ ਵਿਚ ਸਲਾਮੀ ਬੱਲੇਬਾਜ਼ ਮੈਕਸ ਨੇ 6 ਚੌਕਿਆਂ ਤੇ ਇੱਕ ਛੱਕੇ ਦੀ ਮਦਦ ਨਾਲ 56 ਗੇਂਦਾਂ 'ਤੇ 70 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਟੀ20 ਵਿਸ਼ਵ ਕੱਪ : ਅਭਿਆਸ ਮੈਚ 'ਚ ਭਾਰਤ ਨੇ ਆਸਟਰੇਲੀਆ 9 ਵਿਕਟਾਂ ਨਾਲ ਹਰਾਇਆ
NEXT STORY