ਸਪੋਰਟਸ ਡੈਸਕ : ਪੁਰਸ਼ ਚੋਣ ਕਮੇਟੀ ਨੇ ਨਿਊਜ਼ੀਲੈਂਡ ਖਿਲਾਫ ਹੋਣ ਵਾਲੀ ਤਿੰਨ ਮੈਚਾਂ ਦੀ IDFC ਫਸਟ ਬੈਂਕ ਟੈਸਟ ਸੀਰੀਜ਼ ਲਈ ਭਾਰਤ ਦੀ 15 ਮੈਂਬਰੀ ਟੀਮ ਦੀ ਚੋਣ ਕੀਤੀ ਹੈ। ਇਹ ਸੀਰੀਜ਼ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਲਈ ਭਾਰਤੀ ਟੀਮ ਲਈ ਮਹੱਤਵਪੂਰਨ ਹੋਵੇਗੀ। ਫਾਈਨਲ ਤੋਂ ਪਹਿਲਾਂ ਭਾਰਤ ਨੂੰ ਨਿਊਜ਼ੀਲੈਂਡ ਖ਼ਿਲਾਫ਼ ਤਿੰਨ ਅਤੇ ਆਸਟਰੇਲੀਆ ਖ਼ਿਲਾਫ਼ ਪੰਜ ਟੈਸਟ ਖੇਡਣੇ ਹਨ। ਜੇਕਰ ਭਾਰਤੀ ਟੀਮ ਨਿਊਜ਼ੀਲੈਂਡ ਨੂੰ ਕਲੀਨ ਸਵੀਪ ਦੇਣ 'ਚ ਸਫਲ ਰਹਿੰਦੀ ਹੈ ਤਾਂ ਉਹ ਆਸਾਨੀ ਨਾਲ ਡਬਲਿਊਟੀਸੀ ਫਾਈਨਲ ਦੇ ਨੇੜੇ ਪਹੁੰਚ ਜਾਵੇਗੀ। ਭਾਰਤੀ ਟੀਮ ਨੇ ਹਾਲ ਹੀ ਵਿਚ ਬੰਗਲਾਦੇਸ਼ ਨੂੰ 2-0 ਨਾਲ ਹਰਾਇਆ ਹੈ। ਅਜਿਹੇ 'ਚ ਟੀਮ ਇੰਡੀਆ ਦਾ ਮਨੋਬਲ ਉੱਚਾ ਹੈ। ਇਹ ਸੀਰੀਜ਼ ਵਿਰਾਟ ਕੋਹਲੀ ਲਈ ਅਹਿਮ ਹੋਵੇਗੀ ਜੋ ਆਸਟ੍ਰੇਲੀਆ ਸੀਰੀਜ਼ ਤੋਂ ਪਹਿਲਾਂ ਲੈਅ 'ਚ ਆਉਣ ਦੀ ਕੋਸ਼ਿਸ਼ ਕਰਨਗੇ।
ਬੀਸੀਸੀਆਈ ਨੇ ਬੁਮਰਾਹ 'ਤੇ ਜਤਾਇਆ ਭਰੋਸਾ
BCCI ਨੇ ਨਿਊਜ਼ੀਲੈਂਡ ਟੈਸਟ ਸੀਰੀਜ਼ ਲਈ ਜਸਪ੍ਰੀਤ ਬੁਮਰਾਹ 'ਤੇ ਭਰੋਸਾ ਜਤਾਇਆ ਹੈ। ਉਨ੍ਹਾਂ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਬੁਮਰਾਹ ਨੂੰ ਉਪ ਕਪਤਾਨ ਬਣਾਏ ਜਾਣ ਨਾਲ ਰੋਹਿਤ ਨੂੰ ਆਸਟ੍ਰੇਲੀਆ ਦੌਰੇ 'ਤੇ ਵੀ ਵੱਡੀ ਜ਼ਿੰਮੇਵਾਰੀ ਮਿਲਣ ਦੀ ਉਮੀਦ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਪਹਿਲਾਂ ਹੀ ਬੀਸੀਸੀਆਈ ਨੂੰ ਚਿਤਾਵਨੀ ਦੇ ਚੁੱਕੇ ਹਨ ਕਿ ਉਹ ਆਸਟਰੇਲੀਆ ਦੌਰੇ ਦੌਰਾਨ ਪਹਿਲੇ ਦੋ ਟੈਸਟਾਂ ਵਿੱਚੋਂ ਕਿਸੇ ਵੀ ਮੈਚ ਵਿਚ ਨਹੀਂ ਖੇਡ ਸਕਣਗੇ। ਅਜਿਹੇ 'ਚ ਬੁਮਰਾਹ ਉਥੇ ਕਪਤਾਨੀ ਕਰਦੇ ਨਜ਼ਰ ਆ ਸਕਦੇ ਹਨ।
ਇਹ ਵੀ ਪੜ੍ਹੋ : BCCI ਨੇ ਜਾਰੀ ਕੀਤੇ ਨਵੇਂ ਨਿਯਮ, ਗੇਂਦ ਨਾਲ ਛੇੜਛਾੜ ਕੀਤੀ ਤਾਂ ਹੋਵੇਗੀ ਕਾਰਵਾਈ
ਟ੍ਰੈਵਲਿੰਗ ਰਿਜ਼ਰਵ 'ਚ 4 ਪਲੇਅਰ
ਨਿਊਜ਼ੀਲੈਂਡ ਦੇ ਖਿਲਾਫ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਲਈ ਬੀਸੀਸੀਆਈ ਨੇ ਹਰਸ਼ਿਤ ਰਾਣਾ, ਨਿਤੀਸ਼ ਕੁਮਾਰ ਰੈੱਡੀ, ਮਯੰਕ ਯਾਦਵ ਅਤੇ ਪ੍ਰਸਿਧ ਕ੍ਰਿਸ਼ਨਾ ਦੇ ਰੂਪ ਵਿਚ ਚਾਰ ਯਾਤਰਾ ਰਿਜ਼ਰਵ ਰੱਖੇ ਹਨ। ਇਨ੍ਹਾਂ ਵਿਚ ਤਿੰਨ ਤੇਜ਼ ਗੇਂਦਬਾਜ਼ ਹਨ ਅਤੇ ਇਕ ਸਪਿਨਰ ਹੈ। ਖਾਸ ਗੱਲ ਇਹ ਹੈ ਕਿ ਇਸ 'ਚ ਮਯੰਕ ਯਾਦਵ ਨੂੰ ਵੀ ਜਗ੍ਹਾ ਦਿੱਤੀ ਗਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਉਸ ਨੂੰ ਟੈਸਟ ਟੀਮ ਦਾ ਡਰੈਸਿੰਗ ਰੂਮ ਦਾ ਤਜਰਬਾ ਮਿਲੇਗਾ ਜੋ ਭਵਿੱਖ ਵਿਚ ਉਸ ਲਈ ਲਾਭਦਾਇਕ ਹੋਵੇਗਾ।
ਨਿਊਜ਼ੀਲੈਂਡ ਖਿਲਾਫ ਤਿੰਨ ਟੈਸਟ ਮੈਚਾਂ ਲਈ ਭਾਰਤੀ ਟੀਮ
ਰੋਹਿਤ ਸ਼ਰਮਾ (ਕਪਤਾਨ), ਜਸਪ੍ਰੀਤ ਬੁਮਰਾਹ (ਉਪ-ਕਪਤਾਨ), ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐੱਲ ਰਾਹੁਲ, ਸਰਫਰਾਜ਼ ਖਾਨ, ਰਿਸ਼ਭ ਪੰਤ (ਵਿਕਟਕੀਪਰ), ਧਰੁਵ ਜੁਰੇਲ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਆਕਾਸ਼ ਦੀਪ।
ਨਿਊਜ਼ੀਲੈਂਡ ਟੀਮ ਵੀ ਐਲਾਨ ਕਰ ਚੁੱਕੀ ਹੈ ਆਪਣੀ ਟੀਮ
ਟੌਮ ਲੈਥਮ (ਕਪਤਾਨ), ਟੌਮ ਬਲੰਡਲ (ਵਿਕਟਕੀਪਰ), ਮਾਈਕਲ ਬ੍ਰੇਸਵੈੱਲ (ਸਿਰਫ਼ ਪਹਿਲਾ ਟੈਸਟ), ਮਾਰਕ ਚੈਪਮੈਨ, ਡੇਵੋਨ ਕੌਨਵੇ, ਮੈਟ ਹੈਨਰੀ, ਡੇਰਿਲ ਮਿਸ਼ੇਲ, ਵਿਲ ਓਰਕੇ, ਏਜਾਜ਼ ਪਟੇਲ, ਗਲੇਨ ਫਿਲਿਪਸ, ਰਚਿਨ ਰਵਿੰਦਰਾ, ਮਿਸ਼ੇਲ ਸੈਂਟਨਰ, ਬੇਨ ਸੀਅਰਜ਼, ਈਸ਼ ਸੋਢੀ (ਸਿਰਫ਼ ਦੂਜਾ ਅਤੇ ਤੀਜਾ ਟੈਸਟ), ਟਿਮ ਸਾਊਥੀ, ਕੇਨ ਵਿਲੀਅਮਸਨ, ਵਿਲ ਯੰਗ।
ਇਸ ਤਰ੍ਹਾਂ ਹੋਣਗੇ ਤਿੰਨ ਟੈਸਟ
ਪਹਿਲਾ ਟੈਸਟ : 16 ਤੋਂ 20 ਅਕਤੂਬਰ : ਬੈਂਗਲੁਰੂ ਵਿਚ ਸਵੇਰੇ 9:30 ਵਜੇ
ਦੂਜਾ ਟੈਸਟ : 24 ਤੋਂ 17 ਅਕਤੂਬਰ : ਪੁਣੇ ਵਿਚ ਸਵੇਰੇ 9:30 ਵਜੇ
ਤੀਜਾ ਟੈਸਟ : 01 ਤੋਂ 05 ਨਵੰਬਰ : ਮੁੰਬਈ ਵਿਚ ਸਵੇਰੇ 9:30 ਵਜੇ
ਕਿਹੜੇ ਟੀਵੀ ਚੈਨਲ/ਮੋਬਾਈਲ ਐਪ 'ਤੇ ਹੋਵੇਗਾ ਪ੍ਰਸਾਰਣ?
ਸਪੋਰਟਸ 18 ਭਾਰਤ ਬਨਾਮ ਨਿਊਜ਼ੀਲੈਂਡ ਟੈਸਟ ਸੀਰੀਜ਼ ਦਾ ਸਿੱਧਾ ਪ੍ਰਸਾਰਣ ਭਾਰਤ ਵਿਚ ਕਰੇਗਾ, ਜਦੋਂਕਿ ਜੀਓ ਸਿਨੇਮਾ ਹਿੰਦੀ ਅਤੇ ਅੰਗਰੇਜ਼ੀ ਸਮੇਤ 9 ਭਾਸ਼ਾਵਾਂ ਵਿਚ ਟੈਸਟ ਸੀਰੀਜ਼ ਨੂੰ ਲਾਈਵ ਸਟ੍ਰੀਮ ਕਰੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਿਊਜ਼ੀਲੈਂਡ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਮਿਲਿਆ ਮੌਕਾ
NEXT STORY