ਨਵੀਂ ਦਿੱਲੀ, (ਵਾਰਤਾ)– ਸਚਿਨ ਤੇਂਦੁਲਕਰ 17 ਨਵੰਬਰ ਤੋਂ 8 ਦਸੰਬਰ ਤੱਕ ਚੱਲਣ ਵਾਲੀ ਇੰਟਰਨੈਸ਼ਨਲ ਮਾਸਟਰਸ ਲੀਗ 2024 ਵਿਚ ਭਾਰਤੀ ਕ੍ਰਿਕਟ ਟੀਮ ਦੀ ਕਪਤਾਨੀ ਕਰੇਗਾ। ਪਹਿਲਾ ਵਾਰ ਆਯੋਜਿਤ ਹੋ ਰਹੀ ਇਸ ਕ੍ਰਿਕਟ ਲੀਗ ਵਿਚ ਭਾਰਤ, ਵੈਸਟਇੰਡੀਜ਼, ਸ਼੍ਰੀਲੰਕਾ, ਆਸਟ੍ਰੇਲੀਆ, ਇੰਗਲੈਂਡ ਤੇ ਦੱਖਣੀ ਅਫਰੀਕਾ ਸਮੇਤ 6 ਟੀਮਾਂ ਹਿੱਸਾ ਲੈ ਰਹੀਆਂ ਹਨ। ਟੀ-20 ਸਵਰੂਪ ਵਿਚ ਹੋਣ ਵਾਲੀ ਇਸ ਲੀਗ ਦੇ ਮੁਕਾਬਲੇ ਨਵੀ ਮੁੰਬਈ, ਲਖਨਊ ਤੇ ਰਾਏਪੁਰ ਵਿਚ ਖੇਡੇ ਜਾਣਗੇ। ਇਸ ਲੀਗ ਵਿਚ ਕ੍ਰਿਕਟ ਦੇ ਧਾਕੜ ਖਿਡਾਰੀ ਬ੍ਰਾਇਨ ਲਾਰਾ, ਕੁਮਾਰ ਸੰਗਾਕਾਰਾ, ਸ਼ੇਨ ਵਾਟਸਨ, ਇਯੋਨ ਮੋਰਗਨ ਤੇ ਆਪਣੇ ਸਮੇਂ ਦੇ ਸਰਵਸ੍ਰੇਸ਼ਠ ਫੀਲਡਰ ਜੌਂਟੀ ਰੋਡਸ ਆਪਣੀ-ਆਪਣੀ ਟੀਮ ਦੀ ਕਪਤਾਨੀ ਕਰਦੇ ਹੋਏ ਨਜ਼ਰ ਆਉਣਗੇ।
22 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ Rafael Nadal ਨੇ ਕੀਤਾ ਸੰਨਿਆਸ ਦਾ ਐਲਾਨ
NEXT STORY