ਬੈਂਗਲੁਰੂ- ਕਰਨਾਟਕ ਦੇ ਬੈਂਗਲੁਰੂ 'ਚ ਇਕ ਸ਼ਖ਼ਸ ਨੇ ਔਰਤ 'ਤੇ ਤੇਜ਼ਾਬ ਸੁੱਟਣ ਦੀ ਧਮਕੀ ਦਿੱਤੀ ਸੀ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਕੰਪਨੀ ਨੇ ਸ਼ਖ਼ਸ ਨੂੰ ਬਾਹਰ ਦਾ ਰਾਹ ਵਿਖਾ ਦਿੱਤਾ। ਵਿਅਕਤੀ ਦੀ ਨਾਂ ਨਿਕਿਥ ਸ਼ੈੱਟੀ ਹੈ। ਇਸ ਘਟਨਾ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਔਰਤ ਦੇ ਪਤੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਪੋਸਟ ਸਾਂਝੀ ਕੀਤੀ ਸੀ। ਪੋਸਟ ਵਿਚ ਲਿਖਿਆ ਕਿ ਨਿਕਿਥ ਸ਼ੈੱਟੀ ਨੇ ਉਸ ਦੀ ਪਤਨੀ ਨੂੰ ਉਸ ਦੇ ਕੱਪੜਿਆਂ ਦੀ ਚੋਣ ਨੂੰ ਲੈ ਕੇ ਚਿਤਾਵਨੀ ਦਿੱਤੀ ਸੀ ਅਤੇ ਤੇਜ਼ਾਬ ਸੁੱਟਣ ਦੀ ਧਮਕੀ ਦਿੱਤੀ ਸੀ।
ਇਹ ਵੀ ਪੜ੍ਹੋ- 40 ਦਿਨਾਂ ਲਈ ਬੰਦ ਕੀਤੀ ਇਹ ਸੜਕ, ਪੈਦਲ ਚੱਲਣ 'ਤੇ ਵੀ ਪਾਬੰਦੀ, ਇਹ ਹਨ ਨਵੇਂ ਰੂਟ
ਸ਼ੈੱਟੀ ਨੇ 9 ਅਕਤੂਬਰ ਨੂੰ ਅੰਸਾਰ ਨਾਮੀ ਵਿਅਕਤੀ ਨੂੰ ਇਕ ਨਿੱਜੀ ਸੰਦੇਸ਼ ਵਿਚ ਕਿਹਾ ਕਿ ਕ੍ਰਿਪਾ ਕਰ ਕੇ ਆਪਣੀ ਪਤਨੀ ਨੂੰ ਚੰਗੇ ਕੱਪੜੇ ਪਹਿਨਣ ਲਈ ਕਹੋ, ਖ਼ਾਸ ਕਰ ਕੇ ਕਰਨਾਟਕ ਵਿਚ ਨਹੀਂ ਤਾਂ ਮੈਂ ਉਸ ਦੇ ਚਿਹਰੇ 'ਤੇ ਤੇਜ਼ਾਬ ਸੁੱਟ ਦਿਆਂਗਾ ਹਾਂ। ਇਸ ਤੋਂ ਬਾਅਦ ਅੰਸਾਰ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਅਤੇ ਇਸ ਦੀ ਸਕਰੀਨ ਸ਼ਾਰਟ ਵੀ ਉਨ੍ਹਾਂ ਨਾਲ ਸਾਂਝਾ ਕੀਤਾ। ਅੰਸਾਰ ਨੇ ਪੁਲਸ ਦੇ ਡਾਇਰੈਕਟਰ ਜਨਰਲ, ਮੁੱਖ ਮੰਤਰੀ ਦਫ਼ਤਰ ਅਤੇ ਕਰਨਾਟਕ ਦੇ ਉਪ ਮੁੱਖ ਮੰਤਰੀ ਡੀ. ਕੇ ਸ਼ਿਵਕੁਮਾਰ ਨੂੰ ਟੈਗ ਕਰਦੇ ਹੋਏ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਇਹ ਇਕ ਗੰਭੀਰ ਮਾਮਲਾ ਹੈ। ਇਹ ਵਿਅਕਤੀ ਮੇਰੀ ਪਤਨੀ ਦੇ ਕੱਪੜਿਆਂ ਦੀ ਚੋਣ ਕਾਰਨ ਉਸ ਦੇ ਚਿਹਰੇ 'ਤੇ ਤੇਜ਼ਾਬ ਸੁੱਟਣ ਦੀ ਧਮਕੀ ਦੇ ਰਿਹਾ ਹੈ। ਕ੍ਰਿਪਾ ਕਰਕੇ ਇਸ ਵਿਅਕਤੀ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ- ਨਰਾਤਿਆਂ 'ਚ ਮਹਾਪਾਪ! ਨਵਜਨਮੀ ਬੱਚੀ ਨੂੰ ਰੇਲਵੇ ਟਰੈੱਕ 'ਤੇ ਸੁੱਟਿਆ, CCTV 'ਚ ਖੁੱਲ੍ਹੀ ਪੋਲ
ਅੰਸਾਰ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਇਸ ਸੰਸਥਾ (ਪ੍ਰਾਈਵੇਟ ਫਰਮ ਜਿੱਥੇ ਸ਼ੈਟੀ ਕੰਮ ਕਰਦ ਸੀ) ਵਿਚ ਔਰਤਾਂ ਸੁਰੱਖਿਅਤ ਹਨ। ਸ਼ੈਟੀ ਦੀ ਕੰਪਨੀ ਨੇ ਇਕ ਇੰਟਰਨੈਟ ਉਪਭੋਗਤਾ ਵਲੋਂ ਮਾਮਲਾ ਉਸ ਦੇ ਧਿਆਨ ਵਿਚ ਲਿਆਉਣ ਤੋਂ ਬਾਅਦ ਉਸ ਨੂੰ ਨੌਕਰੀ 'ਚੋਂ ਕੱਢ ਦਿੱਤਾ। ਅੰਸਾਰ ਨੇ ਲਿਖਿਆ ਕਿ ਮੇਰੀ ਪਤਨੀ ਖਿਆਤੀ ਸ਼੍ਰੀ 'ਤੇ ਤੇਜ਼ਾਬ ਨਾਲ ਹਮਲਾ ਕਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਕੰਪਨੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ।
ਇਹ ਵੀ ਪੜ੍ਹੋ- ਸਾਰੇ ਮੁਸਲਮਾਨ ਪਾਕਿਸਤਾਨ ਚੱਲੇ ਜਾਂਦੇ ਤਾਂ ਸਾਡੀਆਂ ਧੀਆਂ ਸੁਰੱਖਿਅਤ ਹੁੰਦੀਆਂ: ਕੇਂਦਰੀ ਮੰਤਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੁਨੀਆਭਰ 'ਚ Famous ਹੋਈ ਭਾਰਤੀ ਥਾਲੀ, ਚੀਨ ਨੂੰ ਪਿੱਛੇ ਛੱਡ ਜਿੱਤਿਆ ਖਾਸ ਖਿਤਾਬ
NEXT STORY