ਮੁੰਬਈ- ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਐਮਰਜੈਂਸੀ' ਨੂੰ ਲੈ ਕੇ ਸੁਰਖੀਆਂ 'ਚ ਹੈ। ਉਨ੍ਹਾਂ ਦੀ ਇਹ ਫਿਲਮ ਸਤੰਬਰ ਮਹੀਨੇ ਰਿਲੀਜ਼ ਹੋਣੀ ਸੀ ਪਰ ਸੈਂਸਰ ਬੋਰਡ ਤੋਂ ਸਰਟੀਫਿਕੇਟ ਨਾ ਮਿਲਣ ਕਾਰਨ ਰਿਲੀਜ਼ ਨਹੀਂ ਹੋ ਸਕੀ। ਸੈਂਸਰ ਬੋਰਡ ਨੇ ਕੁਝ ਕਟੌਤੀਆਂ ਦਾ ਸੁਝਾਅ ਦਿੱਤਾ ਜਿਸ 'ਤੇ ਨਿਰਮਾਤਾ ਸਹਿਮਤ ਹੋਏ। ਫਿਲਹਾਲ ਹਰ ਕੋਈ 'ਐਮਰਜੈਂਸੀ' ਦੀ ਨਵੀਂ ਰਿਲੀਜ਼ ਡੇਟ ਦਾ ਇੰਤਜ਼ਾਰ ਕਰ ਰਿਹਾ ਹੈ ਪਰ ਇਸ ਦੌਰਾਨ ਕੰਗਨਾ ਨੇ ਇੱਕ ਪੋਸਟ ਸਾਂਝਾ ਕੀਤਾ ਹੈ।
ਕੰਗਨਾ ਕਿਸ ਦਿਸ਼ਾ ਵੱਲ ਕਰ ਰਹੀ ਹੈ ਇਸ਼ਾਰਾ ?
ਕੰਗਨਾ ਰਣੌਤ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇੱਥੇ ਉਹ ਨਾ ਸਿਰਫ਼ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਸਾਂਝੀਆਂ ਕਰਦੀ ਹੈ, ਸਗੋਂ ਕਈ ਪ੍ਰੋਫੈਸ਼ਨਲ ਗੱਲਾਂ ਵੀ ਸਾਂਝੀਆਂ ਕਰਦੀ ਹੈ। ਅੱਜ ਕੰਗਨਾ ਨੇ ਆਪਣੀ ਇੰਸਟਾ ਸਟੋਰੀ 'ਤੇ ਇਕ ਨੋਟ ਸਾਂਝਾ ਕੀਤਾ ਹੈ, ਜਿਸ 'ਚ ਅਦਾਕਾਰਾ ਨੇ ਲਿਖਿਆ ਕਿ 'ਜਦੋਂ ਤੁਸੀਂ ਮਹਿਲਾਵਾਂ 'ਤੇ ਆਧਾਰਿਤ ਫਿਲਮਾਂ ਬਣਾਉਂਦੇ ਨੂੰ ਨਸ਼ਟ ਕਰਦੇ ਹੋ ਤੇ ਪੱਕਾ ਕਰਦੇ ਹੋ ਕਿ ਉਹ ਕੰਮ ਨਾ ਕਰਨ, ਤਾਂ ਉਹ ਕੰਮ ਨਹੀਂ ਕਰਦੀਆਂ, ਉਦੋਂ ਵੀ ਜਦੋਂ ਤੁਸੀਂ ਉਨ੍ਹਾਂ (ਫਿਲਮਾਂ) ਨੂੰ ਬਣਾਉਂਦੇ ਹੋ। ਇਸ ਨੂੰ ਦੁਬਾਰਾ ਪੜ੍ਹੋ। ਧੰਨਵਾਦ।'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਗਾਇਕ ਨਿੰਜਾ ਨੇ ਮਾਂ ਵੈਸ਼ਨੋ ਦੇਵੀ ਦੇ ਭਵਨ 'ਤੇ ਨੱਚਣ ਲਾਏ ਭਗਤ, ਆਖ਼ਰੀ ਨਰਾਤੇ ਲਵਾਈ ਹਾਜ਼ਰੀ
NEXT STORY