ਸਪੋਰਟਸ ਡੈਸਕ— ਭਾਰਤ ਅਤੇ ਆਸਟਰੇਲੀਆ ਵਿਚਾਲੇ 5 ਮੈਚਾਂ ਦੀ ਵਨ ਡੇ ਸੀਰੀਜ਼ ਦਾ ਤੀਜਾ ਮੁਕਾਬਲਾ ਜੇ.ਐੱਸ.ਸੀ.ਏ. ਕੌਮਾਂਤਰੀ ਸਟੇਡੀਅਮ ਰਾਂਚੀ 'ਚ ਖੇਡਿਆ ਜਾ ਰਿਹਾ ਹੈ। ਜਿੱਥੇ ਟੀਮ ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਟੀਮ ਇੰਡੀਆ ਦੀ ਪਲੇਇੰਗ ਇਲੈਵਨ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਟਾਸ ਤੋਂ ਪਹਿਲਾਂ ਟੀਮ ਇੰਡੀਆ ਦੇ ਖਿਡਾਰੀਆਂ ਨੂੰ ਮਹਿੰਦਰ ਸਿੰਘ ਧੋਨੀ ਨੇ ਆਰਮੀ ਕੈਪ ਦਿੱਤੀ। ਟਾਸ ਸਮੇਂ ਕਪਤਾਨ ਵਿਰਾਟ ਕੋਹਲੀ ਨੇ ਆਰਮੀ ਕੈਪ ਪਹਿਨੀ ਹੋਈ ਸੀ। ਟੀਮ ਇੰਡੀਆ ਵੱਲੋਂ ਪੁਲਵਾਮਾ ਸ਼ਹੀਦਾਂ ਦੇ ਪਰਿਵਾਰ ਵਾਲਿਆਂ ਨੂੰ ਅੱਜ ਦੇ ਮੈਚ ਦੀ ਫੀਸ ਦਿੱਤੀ ਜਾਵੇਗੀ। ਪੰਜ ਮੈਚਾਂ ਦੀ ਵਨ ਡੇ ਸੀਰੀਜ਼ ਦੇ ਦੇ ਇਸ ਮੈਚ 'ਚ ਮਹਿੰਦਰ ਸਿੰਘ ਧੋਨੀ 'ਤੇ ਨਜ਼ਰਾਂ ਹੋਣਗੀਆਂ, ਜੋ ਆਪਣੇ ਘਰੇਲੂ ਮੈਦਾਨ 'ਤੇ ਖੇਡਣ ਉਤਰਨਗੇ। ਧੋਨੀ ਆਪਣੇ ਘਰੇਲੂ ਮੈਦਾਨ 'ਤੇ ਸ਼ਾਇਦ ਅੰਤਿਮ ਮੈਚ ਖੇਡਣਗੇ, ਕਿਉਂਕਿ ਅਜਿਹੀਆਂ ਸੰਭਾਵਨਾਵਾਂ ਹਨ ਕਿ ਧੋਨੀ ਵਰਲਡ ਕੱਪ ਦੇ ਬਾਅਦ ਕ੍ਰਿਕਟ ਨੂੰ ਅਲਵਿਦਾ ਕਹਿ ਦੇਣਗੇ।
ਪੇਤਕੋਵਿਚ ਨੂੰ ਹਰਾ ਕੇ ਵੀਨਸ ਅਗਲੇ ਦੌਰ 'ਚ
NEXT STORY