ਸਪੋਰਟਸ ਡੈਸਕ- ਦੁਬਈ ਦੇ ਮੈਦਾਨ 'ਤੇ ਟੀਮ ਇੰਡੀਆ ਨੇ ਅੰਡਰ-19 ਏਸ਼ੀਆ ਕੱਪ ਦਾ ਫ਼ਾਈਨਲ ਆਪਣੇ ਨਾਂ ਕਰ ਲਿਆ ਹੈ। ਸ਼੍ਰੀਲੰਕਾ ਦੇ ਖ਼ਿਲਾਫ਼ ਖੇਡੇ ਗਏ ਫ਼ਾਈਨਲ ਮੁਕਾਬਲੇ 'ਚ ਟੀਮ ਇੰਡੀਆ ਨੂੰ ਮੀਂਹ ਕਾਰਨ 102 ਦੌੜਾਂ ਦਾ ਟੀਚਾ ਮਿਲਿਆ ਸੀ ਜਿਸ ਨੂੰ ਉਨ੍ਹਾਂ ਨੇ ਓਪਨਰ ਹਰਨੂਰ ਸਿੰਘ ਦਾ ਵਿਕਟ ਗੁਆ ਕੇ ਆਸਾਨੀ ਨਾਲ ਹਾਸਲ ਕਰ ਲਿਆ।
ਇਹ ਵੀ ਪੜ੍ਹੋ : ਦੱਖਣੀ ਅਫ਼ਰੀਕਾ ਦੇ ਸਟਾਰ ਵਿਕਟਕੀਪਰ-ਬੱਲੇਬਾਜ਼ ਕਵਿੰਟਨ ਡੀ ਕਾਕ ਨੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ
WHAT. A. WIN! ☺️ 👏
India U19 beat Sri Lanka U19 by 9⃣ wickets to clinch the #ACC #U19AsiaCup title. 🏆 👍 #BoysInBlue #INDvSL
Scorecard ▶️ https://t.co/GPPoJpzNpQ
📸 📸: ACC pic.twitter.com/bWBByGxc3u
— BCCI (@BCCI) December 31, 2021
ਇਸ ਤੋਂ ਪਹਿਲਾਂ ਸ਼੍ਰੀਲੰਕਾਈ ਟੀਮ ਨੇ ਪਹਿਲਾਂ ਬੱਲੇਬਾਜ਼ੀ ਕੀਤੀ। ਓਪਨਰ ਚਾਮਿੰਦੂ ਤੇ ਡੇਨੀਅਲ ਟੀਮ ਨੂੰ ਚੰਗੀ ਸ਼ੁਰੂਆਤ ਨਹੀਂ ਦੇ ਸਕੇ। ਚਾਮਿੰਦੂ ਨੇ 2 ਤਾਂ ਡੇਨੀਅਲ ਨੇ 6 ਦੌੜਾਂ ਬਣਾਈਆਂ। ਜਦਕਿ ਵਿਕਟਕੀਪਰ ਬੰਡਾਰਾ ਸਿਰਫ 9 ਦੌੜਾਂ ਬਣਾ ਸਕੇ। 31 ਦੌੜਾਂ 'ਤੇ 3 ਵਿਕਟਾਂ ਡਿੱਗਣ ਦੇ ਬਾਅਦ ਸ਼੍ਰੀਲੰਕਾਈ ਬੱਲੇਬਾਜ਼ ਦਬਾਅ 'ਚ ਆ ਗਏ। ਸ਼੍ਰੀਲੰਕਾਈ ਮੱਧ ਕ੍ਰਮ ਤਾਂ ਪੂਰੀ ਤਰ੍ਹਾਂ ਭਾਰਤੀ ਗੇਂਦਬਾਜ਼ਾਂ ਦੇ ਅੱਗੇ ਨਤਮਸਤਕ ਹੁੰਦਾ ਦਿਖਾਈ ਦਿੱਤਾ। ਰਾਜਪਕਸ਼ੇ ਨੇ 14, ਪਵਨ ਨੇ 4, ਰਾਨੁਦਾ ਨੇ 7 ਤਾਂ ਕਪਤਾਨ ਵੇਲਲੇਜ ਨੇ ਸਿਰਫ਼ 9 ਦੌੜਾਂ ਬਣਾਈਆਂ।
ਅੰਤ 'ਚ ਡਿਸਿਲਵਾ ਨੇ 15, ਰੋਡਰਿਗੋ ਨੇ ਅਜੇਤੂ 19 ਤਾਂ ਪਾਥੀਰਾਨਾ ਨੇ 14 ਦੌੜਾਂ ਬਣਾ ਕੇ ਸ਼੍ਰੀਲੰਕਾਈ ਟੀਮ ਨੂੰ 100 ਦੌੜਾਂ ਤੋਂ ਜ਼ਿਆਦਾ ਸਕੋਰ ਬਣਾਉਣ 'ਚ ਮਦਦ ਕੀਤੀ ਪਰ ਉਦੋ ਅਚਾਨਕ ਮੀਂਹ ਪੈਣ ਲੱਗਾ। ਅੰਤ 'ਚ ਡੀ. ਐੱਲ. ਐੱਸ. ਮੈਥਡ ਮੁਤਾਬਕ ਭਾਰਤੀ ਟੀਮ ਨੂੰ 38 ਓਵਰਾਂ 'ਚ 99 ਦੌੜਾਂ ਬਣਾਉਣ ਦਾ ਟੀਚਾ ਮਿਲਿਆ। ਟੀਮ ਇੰਡੀਆ ਖੇਡਣ ਆਈ ਤਾਂ ਇਕ ਵਾਰ ਫਿਰ ਮੀਂਹ ਨੇ ਅੜਿੱਕਾ ਪਾਇਆ। ਅੰਤ 'ਚ 102 ਦੌੜਾਂ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਨੇ ਰਘੂਵੰਸ਼ੀ ਤੇ ਸ਼ੇਖ ਰਸ਼ੀਨ ਦੀਆਂ ਪਾਰੀਆਂ ਦੀ ਬਦੌਲਤ ਜਿੱਤ ਹਾਸਲ ਕਰ ਲਈ।
ਇਹ ਵੀ ਪੜ੍ਹੋ : Year Ender 2021 : ਐਥਲੈਟਿਕਸ ’ਚ ਨੀਰਜ ਚੋਪੜਾ ਬਣੇ ‘ਮਹਾਨਾਇਕ’
ਟੀਮ ਇੰਡੀਆ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਓਪਨਰ ਹਰਨੂਰ ਸਿੰਘ ਸਿਰਫ਼ ਪੰਜ ਦੌੜਾਂ ਬਣਾ ਕੇ ਸ਼੍ਰੀਲੰਕਾਈ ਗੇਂਦਬਾਜ਼ ਰੋਡਰਿਗੋ ਦੀ ਗੇਂਦ 'ਤੇ ਐੱਲ. ਬੀ. ਡਬਲਯੂ. ਆਊਟ ਹੋ ਗਏ। ਇਸ ਤੋਂ ਬਾਅਦ ਰਘੂਵੰਸ਼ੀ ਤੇ ਰਸ਼ੀਦ ਨੇ ਮਜ਼ਬੂਤ ਸਾਂਝੇਦਾਰੀ ਅੱਗੇ ਵਧਾਈ। ਸ਼੍ਰੀਲੰਕਾਈ ਗੇਂਦਬਾਜ਼ਾਂ ਨੇ ਕਾਫ਼ੀ ਕੋਸ਼ਿਸ਼ ਕੀਤੀ ਪਰ ਟੀਮ ਇੰਡੀਆ ਦੇ ਬੱਲੇਬਾਜ਼ਾਂ ਨੇ ਉਨ੍ਹਾਂ ਦੀ ਇਕ ਨਾ ਚੱਲਣ ਦਿੱਤੀ ਤੇ ਇਤਿਹਾਸਕ ਜਿੱਤ ਦਰਜ ਕੀਤੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਬੀ. ਬੀ. ਐੱਲ. ਲਈ ਪਾਕਿ ਬੱਲੇਬਾਜ਼ ਫ਼ਖ਼ਰ ਜ਼ਮਾਨ ਨੇ ਇਸ ਟੀਮ ਨਾਲ ਕੀਤਾ ਕਰਾਰ
NEXT STORY