ਨਵੀਂ ਦਿੱਲੀ— ਵਿੰਡੀਜ਼ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ ਸ਼ਿਵਨਰਾਇਣ ਚੰਦਰਪਾਲ ਤੇ ਉਸ ਦੇ ਪੁੱਤਰ ਤੇਜਨਰਾਇਣ ਚੰਦਰਪਾਲ ਫਿਰ ਤੋਂ ਚਰਚਾ 'ਚ ਆ ਗਏ ਹਨ। ਇਸ ਦਾ ਕਾਰਨ ਬਣੇ ਵਿੰਡੀਜ਼ 'ਚ ਹੋਏ ਸੁਪਰ 50 ਕੱਪ ਦੇ ਦੂਜੇ ਸੈਮੀਫਾਈਨਲ 'ਚ ਅਨੋਖੀ ਘਟਨਾ ਹੋਈ। ਇਸ ਮੈਚ 'ਚ ਸ਼ਿਵਨਰਾਇਣ ਦੇ ਆਪਣੇ ਪੁੱਤਰ ਤੇਜਨਰਾਇਣ ਨੂੰ ਹੀ ਆਊਟ ਕਰਵਾ ਦਿੱਤਾ। ਜਿਸ ਦੀ ਵਜ੍ਹਾ ਕਾਰਨ ਉਸਦੀ ਟੀਮ ਹਾਰ ਗਈ। ਕ੍ਰਿਕਟ ਦੇ ਇਤਿਹਾਸ 'ਚ ਇਸ ਤਰ੍ਹਾਂ ਪਹਿਲੀ ਵਾਰ ਦੇਖਣ ਨੂੰ ਮਿਲਿਆ ਜਦੋਂ ਪਿਤਾ ਨੇ ਆਪਣੇ ਪੁੱਤਰ ਨੂੰ ਰਨ ਆਊਟ ਕਰਵਾਇਆ ਹੋਵੇ।
ਕਿਸ ਤਰ੍ਹਾਂ ਕਰਵਾਇਆ ਰਨ ਆਊਟ
ਕੀਜਨਲ ਸੁਪਰ 50 ਲਿਸਟ 'ਏ' ਟੂਰਨਾਮੈਂਟ ਦਾ ਸੈਮੀਫਾਈਨਲ ਮੈਚ ਗੁਆਨਾ ਤੇ ਵਿੰਡਵਰਡ ਦੇ ਵਿਚਾਲੇ ਹੋਇਆ। ਵੱਡਾ ਮੈਚ ਹੋਣ ਦੀ ਵਜ੍ਹਾ ਨਾਲ ਇਸ ਮੈਚ ਨੂੰ ਕਈ ਦੇਸ਼ਾਂ 'ਚ ਪ੍ਰਸਾਰਣ ਕੀਤਾ ਗਿਆ। ਵਿੰਡਵਰਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਆਨਾ ਦੇ ਸਾਮਹਣੇ 287 ਦੌੜਾਂ ਦਾ ਟੀਚਾ ਰੱਖਿਆ। ਗੁਆਨਾ ਵਲੋਂ ਓਪਨਰ ਦੇ ਰੂਪ ਪਹਿਲੀ ਵਾਰ ਟੀ. ਵੀ 'ਤੇ ਪਿਓ-ਪੁੱਤ ਦੀ ਜੋੜੀ ਮੈਦਾਨ 'ਤੇ ਬੱਲੇਬਾਜ਼ੀ ਕਰਦੇ ਹੋਏ ਨਜ਼ਰ ਆਏ ਪਰ ਪਾਰੀ ਦੇ 5ਵੇਂ ਓਵਰ 'ਚ ਸ਼ਿਵਨਰਾਇਣ ਦੇ ਇਕ ਸ਼ਾਟ 'ਤੇ ਤੇਜਨਰਾਇਣ ਰਨ ਆਊਟ ਹੋ ਗਿਆ। ਗੇਂਦ ਤੇਜੀ ਨਾਲ ਜਾ ਰਹੀ ਸੀ ਤਾਂ ਗੇਂਦਬਾਜ਼ ਦਾ ਪੈਰ ਲੱਗ ਗਿਆ ਤੇ ਗੇਂਦ ਸਿੱਧੀ ਵਿਕਟਾਂ 'ਚ ਲੱਗ ਗਈ ਤੇ ਤੇਜਨਰਾਇਣ ਰਨ ਆਊਟ ਹੋ ਗਿਆ। ਆਪਣੇ ਪੁੱਤਰ ਨੂੰ ਰਨ ਆਊਟ ਹੁੰਦਿਆ ਦੇਖ ਸ਼ਿਵਨਰਾਇਣ ਬਹੁਤ ਨਰਾਜ਼ ਹੋ ਗਏ। ਗੁਆਨਾ ਦੀ ਟੀਮ 287 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪੂਰੀ ਟੀਮ 44.2 ਓਵਰ 'ਚ 131 ਦੌੜਾਂ 'ਤੇ ਆਊਟ ਹੋਏ ਗਈ। ਤੇਜਨਰਾਇਣ 12 ਗੇਂਦਾਂ 'ਚ 12 ਦੌੜਾਂ ਬਣਾ ਕੇ ਆਊਟ ਹੋਇਆ।
ਰੋਮਾਨੀਆਈ ਮੁੱਕੇਬਾਜ਼ ਨੂੰ ਹਰਾ ਕੇ ਸੈਮੀਫਾਈਨਲ 'ਚ ਪਹੁੰਚੀ ਮੈਰੀਕਾਮ
NEXT STORY